Pages

Wednesday, 16 April 2014

300 ਪੋਲਿੰਗ ਬੂਥਾਂ ਤੇ ਮਾਇਕਰੋਂ ਅਬਜ਼ਰਵਰ ਨਿਯੁਕਤ ਕੀਤੇ ਜਾਣਗੇ: ਗਿਣਤੀ ਕੇਂਦਰਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ

By 121 News Reporter
Mohali 16th April:-- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ
ਸਿੱਧੂ ਨੇ ਜਾਣਕਾਰੀ ਦਿਦਿਆ ਦੱਸਿਆ ਕਿ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ
ਨਿਰਪੱਖ ਅਤੇ ਪਾਰਦਰਸ਼ਤਾ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ
ਅਤੇ ਜ਼ਿਲ੍ਹੇ 'ਚ 688 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ । ਪੋਲਿੰਗ ਬੂਥਾਂ ਤੇ ਸਖ਼ਤ
ਨਿਗ੍ਹਾਂ ਰੱਖਣ ਲਈ 30 ਮਾਇਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਨੂੰ ਖਾਸ
ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਚੋਣ ਪ੍ਰਕ੍ਰਿਆ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ।
ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਲਈ 50 ਸੈਕਟਰ ਅਫ਼ਸਰ ਵੀ ਨਿਯੁਕਤ ਕੀਤੇ
ਜਾਣਗੇ ਅਤੇ ਅਤਿ-ਸਵੇਦਨਸੀਲ 21 ਪੋਲਿੰਗ ਬੂਥਾਂ ਦੀ ਲਾਈਵ ਵੈਬ-ਕਾਸਿਟਿੰਗ ਕੀਤੀ
ਜਾਵੇਗੀ । ਜਿਸ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ
ਜਾਵੇਗਾ ਅਤੇ ਇਨ੍ਹਾਂ ਪੋਲਿੰਗ ਬੂਥਾਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ
ਕਿ ਪੋਲਿੰਗ ਬੂਥਾਂ ਦੀ ਵੀਡਿਓ-ਗ੍ਰਾਫੀ ਵੀ ਕਰਵਾਈ ਜਾਵੇਗੀ। ਹਰੇਕ ਪੋਲਿੰਗ ਬੂਥ ਤੇ
ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਜਾਣਗੇ।
ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਾਇਰਕੋਰੇਟ
ਅਡਵਰਟਾਈਜ਼ਮੈਂਟ ਐਂਡ ਵਿਜ਼ੂਅਲ ਪਬਲੀਸਿਟੀ (ਡੀ.ਏ.ਵੀ.ਪੀ) ਦੇ ਸਹਿਯੋਗ ਨਾਲ ਵੋਟਰਾਂ ਨੂੰ
ਆਪਣੀ ਵੋਟ ਦੀ ਵਰਤੋਂ ਕਰਨ ਸਬੰਧੀ ਲਗਾਈ ਗਈ ਫੋਟੋ ਪ੍ਰਦਰਸ਼ਨੀ ਆਮ ਨਾਗਰਿਕਾਂ ਅਤੇ
ਨੌਜਵਾਨ ਵਰਗ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ
ਜਿਥੇ ਵੋਟਰਾਂ ਨੂੰ ਨੈਤਿਕ ਵੋਟਿੰਗ ਲਈ ਪ੍ਰੇਰਿਤ ਕੀਤਾ ਗਿਆ ਹੈ ਉਥੇ ਆਪਣੇ ਸਵਿਧਾਨਿਕ
ਵੋਟ ਦੇ ਹੱਕ ਦੀ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ
ਪ੍ਰਬੰਧਕੀ ਕੰਪਲੈਕਸ ਸਥਿਤ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵਿੱਚ ਰੋਜ ਮਰ੍ਹਾਂ ਦੇ
ਕੰਮ-ਕਾਜ ਕਰਾਉਣ ਆਉਣ ਵਾਲੇ ਨਾਗਰਿਕਾਂ ਨੂੰ ਇਹ ਪ੍ਰਦਰਸ਼ਨੀ ਜਰੂਰ ਆਕ੍ਰਿਸਤ ਕਰੇਗੀ ਅਤੇ
ਆਪਣੀ ਵੋਟ ਦੀ ਵਰਤੋਂ ਲਈ ਵੀ ਉਤਸਾਹ ਪੈਦਾ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਫੋਟੋ
ਪ੍ਰਦਰਸ਼ਨੀ 21 ਅਤੇ 22 ਅਪ੍ਰੈਲ ਨੂੰ ਖਰੜ ਵਿਖੇ ਦਫ਼ਤਰ ਐਸ.ਡੀ.ਐਮ (ਤਹਿਸੀਲ ਕੰਪਲੈਕਸ)
ਵਿਖੇ ਵੀ ਲਗਾਈ ਜਾਵੇਗੀ ਅਤੇ 24 ਅਪ੍ਰੈਲ ਨੂੰ ਮਿਉਸੀਪਲ ਭਵਨ ਜੀਰਕਪੁਰ ਵਿਖੇ ਲਗਾਈ
ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਸਵੀਪ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਆਪਣੀ
ਵੋਟ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਵਿੰਢੀ ਗਈ ਹੈ ਜਿਸ ਤਹਿਤ
ਨੁਕੱੜ ਨਾਟਕ, ਰੈਲੀਆਂ ਅਤੇ ਹੋਰ ਪ੍ਰੋਗਰਾਮ ਕਰਵਾ ਕੇ ਵੋਟਰਾਂ ਨੂੰ ਆਪਣੀ ਵੋਟ ਦੀ
ਵਰਤੋਂ ਕਰਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਨਵੇਂ ਬਣੇ ਨੌਜਵਾਨ
ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਸਬੰਧੀ ਉਤਸਾਹਿਤ ਕਰਨ ਲਈ ਪੁੱਛੇ ਸਵਾਲ ਦੇ
ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਰ ਸੰਭਵ ਕੋਸ਼ਿਸ ਕੀਤੀ ਜਾ
ਰਹੀ ਹੈ ਕਿ ਨੌਜਵਾਨ ਵਰਗ ਆਪਣੀ ਵੋਟ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ ਅਤੇ ਜਿਹੜੇ
ਨੌਜਵਾਨ ਵੋਟਰ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਪਹਿਲ ਵਾਰ ਇਸਤੇਮਾਲ ਕਰਨਗੇ
ਉਨ੍ਹਾਂ ਨੂੰ ਉਤਸਾਹਿਤ ਕਰਨ ਲਈ ਪ੍ਰਸੰਸਾਂ ਪੱਤਰ, ਟੀ-ਸਰਟਸ , ਗਿਫਟ ਆਦਿ ਦਿੱਤੇ
ਜਾਣਗੇ। ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੋਲਿੰਗ ਬੂਥਾਂ ਤੇ ਗਰਮੀਆਂ ਦੇ
ਮੌਸਮ ਨੂੰ ਮੁੱਖ ਰੱਖਦਿਆਂ ਪੁੱਖਤਾ ਇੰਤਜਾਮ ਕੀਤੇ ਜਾਣਗੇ ਜਿਸ ਵਿੱਚ ਖਾਸ ਕਰਕੇ ਪੀਣ
ਵਾਲੇ ਪਾਣੀ ਅਤੇ ਬੈਠਣ ਆਦਿ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੀ
ਵਿਵਸਥਾ ਕੀਤੀ ਜਾ ਰਹੀਂ ਹੈ ਕਿ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਲੰਮਾਂਚਿਰ
ਇੰਤਜਾਰ ਨਾ ਕਰਨਾ ਪਵੇ। ਪੱਤਰਕਾਰਾਂ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਗਿਣਤੀ ਕੇਂਦਰਾਂ
ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਅਤੇ
ਐਸ.ਏ.ਐਸ.ਨਗਰ ਲਈ ਸਿਵਾਲਿਕ ਪਬਲਿਕ ਸਕੂਲ ਫੇਜ਼-6 ਵਿਖੇ ਵੱਖਰੇ -ਵੱਖਰੇ ਗਿਣਤੀ ਕੇਂਦਰ
ਸਥਾਪਿਤ ਕੀਤੇ ਜਾਣਗੇ ਅਤੇ ਹਲਕਾ ਡੇਰਾਬੱਸੀ ਲਈ ਗਿਣਤੀ ਕੇਂਦਰ ਰਾਜਪੁਰਾ ਵਿਖੇ
ਹੋਵੇਗਾ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ 'ਚ ਤਿੱਖੀ ਨਜ਼ਰ ਰੱਖਣ ਲਈ
ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਅਤੇ ਸੁਰੱਖਿਆ ਦੇ ਪੁੱਖਤਾ ਇੰਤਜਾਮ ਕੀਤੇ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪ੍ਰਵੀਨ ਕੁਮਾਰ ਥਿੰਦ ਨੇ ਸਵੀਪ ਪ੍ਰੋਗਰਾਮ
ਤਹਿਤ ਜ਼ਿਲ੍ਹੇ 'ਚ ਵੋਟਰਾਂ ਲਈ ਆਪਣੀ ਵੋਟ ਦੀ ਵਰਤੋਂ ਸਬੰਧੀ ਵਿੰਢੀ ਗਈ ਜਾਗਰੂਕਤਾ
ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

No comments:

Post a Comment