Pages

Tuesday, 12 November 2013

ਪੰਚਿਮ ਸੋਸਾਇਟੀ ਵਿਖੇ ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਆਯੋਜਨ

By 1 2 1   News Reporter

Mohali 12th November: -- ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਸੈਕਟਰ-68 ਦੀ ਪੰਚਿਮ ਸੋਸਾਇਟੀ ਵਿਖੇ ਆਯੋਜਿਤ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਲਗਾਏ ਗਏ ਦੁੱਧ ਪਰਖ ਕੈਂਪ ਮੌਕੇ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਹਰ ਗ੍ਰਾਹਕ ਦਾ ਅਧਿਕਾਰ ਹੈ ਕਿ ਉਸਨੂੰ ਸ਼ੁੱਧ ਖਾਧ-ਪਦਾਰਥ ਮਿਲਣ, ਜੋ ਕਿ ਬਦਕਿਸਮਤੀ ਨਾਲ ਹਰ ਆਮ ਆਦਮੀ ਤੱਕ ਨਹੀ ਪਹੁੰਚ ਪਾਉਂਦੇ ਡੇਅਰੀ ਵਿਭਾਗ ਵੱਲੋਂ ਖਪਤਕਾਰਾਂ ਦੇ  ਘਰਾਂ ਕੋਲ ਪਹੁੰਚ ਕੇ ਮੋਬਾਇਲ ਵੈਨ ਅਤੇ ਆਟੋਮੈਟਿਕ ਮਿਲਕ ਐਨਾਲਾਇਜ਼ਰ ਨਾਲ ਸੈਂਪਲ ਟੈਸਟ ਕਰਨ ਦਾ ਸਲਾਘਾ ਯੋਗ ਉਪਰਾਲਾ ਹੈ

ਇਸ ਕੈਂਪ ਵਿੱਚ ਕੁੱਲ 41 ਦੁੱਧ ਦੇ ਸੈਂਪਲ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 24 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਅਤੇ 17 ਸੈਂਪਲ ਸਹੀਂ ਪਾਏ ਗਏ ਪਰੰਤੂ ਕਿਸੇ ਵੀ ਸੈਂਪਲ ਵਿਚ ਕੋਈ ਵੀ ਮਿਲਾਵਟੀ ਵਸਤੂ ਨਹੀ  ਪਾਈ ਗਈ ਇਸ ਕੈਂਪ ਤੋਂ ਸੋਸਾਇਟੀ ਨਿਵਾਸੀ ਕਾਫੀ ਸੰਤੁਸ਼ਟ ਨਜ਼ਰ ਆਏ ਅਤੇ ਅਜਿਹੇ ਕੈਂਪ ਹੋਰ ਲਗਾਉਣ ਲਈ ਮੰਗ ਕੀਤੀ ਗਈ ਇਸ ਮੌਕੇ ਬੀਬੀ ਰਾਮੂੰਵਾਲੀਆ ਨੇ :ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ  ਅਤੇ ਡੇਅਰੀ ਵਿਕਾਸ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਾਲ ਖਪਤਕਾਰਾਂ ਵਿੱਚ ਜਾਗਰੂਕਤਾ ਪੈਦਾ ਹੋ ਰਹੀ ਹੈ ਅਤੇ ਦੁੱਧ ਜੋ ਕਿ ਬਹੁਤ ਹੀ ਮਹੱਤਪੂਰਨ ਖੁਰਾਕ ਹੈ ਦੀ ਮਿਲਾਵਟ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕੀਤਾ ਜਾਵੇ ਇਸ ਮੌਕੇ ਬੀਬੀ ਰਾਮੂੰਵਾਲੀਆ ਨੇ ਮੌਕੇ ਤੇ ਮੌਜੂਦ ਅਫਸਰਾਂ ਨੂੰ ਸ਼ਹਿਰ ਮੁਹਾਲੀ ਵਿੱਚ ਵੱਧ ਤੋਂ ਵੱਧ ਕੈਂਪ ਲਗਾਉਣ ਲਈ ਕਿਹਾ

 

 

No comments:

Post a Comment