Pages

Monday, 29 September 2025

ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਿੱਚ ਪਨਬੱਸ/ਪੀ ਆਰ ਟੀ ਸੀ  ਮੁਲਾਜ਼ਮਾਂ ਨੇ ਕੀਤਾ ਵਿਧਾਨ ਸਭਾ ਨੂੰ ਕੂਚ: ਰੇਸ਼ਮ ਸਿੰਘ ਗਿੱਲ

By 121 News
Chandigarh, Sept.29, 2025:-ਅੱਜ ਮਿਤੀ 29/09/2025 ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਅੱਜ ਚੱਲ ਰਹੇ ਵਿਧਾਨ ਸਭਾ ਸੈਸ਼ਨ ਨੂੰ ਕੂਚ ਕਰਕੇ ਰੋਸ ਜਾਹਰ ਕਰਨ ਦੇ ਲਈ ਪਹੁੰਚੇ ਤਾ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਕੀਤੀ ਸੀ । ਕਿ 1 ਮਹੀਨੇ ਦੇ ਵਿੱਚ ਮੰਗਾਂ 7 ਮੰਗਾਂ ਦਾ ਹੱਲ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਨੇ ਕਮੇਟੀ ਗਠਿਤ ਕੀਤੀ ਸੀ ਅੱਜ 1ਸਾਲ ਦਾ ਸਮਾਂ ਬੀਤ ਚੁੱਕਾ ਹੈ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਚੋਣ ਮੈਨੀਫੈਸਟੋ ਦੇ ਵਿੱਚ ਵਾਰ - ਵਾਰ ਕਹਿੰਦੇ ਸੀ ਕਿ ਸਰਕਾਰ ਆਉਂਦੇ ਸਾਰੀ ਹੀ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਵਿਧਾਨ ਸਭਾ ਸੈਸਨ ਦੇ ਵਿੱਚ ਵੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਲਗਦਾ ਹੈ ਕਿ ਹੁਣ ਠੇਕੇਦਾਰ ਦੀ ਸਾਂਝ ਹੁਣ ਆਮ ਆਦਮੀ ਪਾਰਟੀ ਦੀ ਹੋਈ ਗਈ ਜ਼ੋ ਮੁੱਖ ਮੰਤਰੀ ਕਹਿੰਦਾ ਸੀ ਕਿ ਕਰਮਚਾਰੀਆਂ ਦੇ ਹੱਕਾਂ ਦੇ ਵਿੱਚ ਹਰਾ ਪੈਨ ਚੱਲਗੇ ਪ੍ਰੰਤੂ ਹਰਾ ਪੈਨ ਚਲਾਉਣ ਦੀ ਬਜਾਏ ਮੰਗਾਂ ਜਿਉਂ ਦੀਆਂ ਤਿਉਂ ਚੱਲ ਰਹੀਆਂ ਹਨ ਲਗਭਗ ਸਰਕਾਰ ਬਣੀ ਨੂੰ 3 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ । ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਵਿਭਾਗਾਂ ਦੇ ਵਿੱਚ ਕਰਮਚਾਰੀਆਂ ਦਾ ਸ਼ੋਸਣ ਉਸ ਤਰ੍ਹਾਂ ਚੱਲ ਰਿਹਾ ਹੈ। ਸਰਕਾਰ ਨੇ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਵਿਭਾਗਾਂ ਦਾ ਦਿਨ ਪ੍ਰਤੀ ਨਿੱਝੀਕਰਨ  ਕੀਤਾ ਜਾ ਰਿਹਾ ਹੈ ,ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੀ ਵਿਭਾਗਾਂ ਵਿੱਚ ਨਵੀਂ ਬੱਸ ਨਹੀਂ ਪਈ ਬੱਸਾਂ ਦਿਨ ਪ੍ਰਤੀ ਦਿਨ ਘੱਟਦੀਆਂ ਜਾ ਰਹੀਆ ਹਨ ਬੱਸਾਂ ਵਿੱਚ ਸਵਾਰੀ ਦੀ ਗਿਣਤੀ ਵੱਧਦੀ ਜਾ ਰਹੀ ਜਿਸ ਕਾਰਣ ਬੱਸਾਂ ਹਾਦਸਾ ਗ੍ਰਸਤ ਹੋ ਰਹੀਆਂ ਹਨ ਬੱਸਾਂ ਜਾਂ ਸਪੇਆਰ ਪਾਰਟੀ ਦੀ ਘਾਟ ਕਾਰਣ ਬੱਸ ਖੜ ਰਹੀਆਂ ਹਨ ਕਰਮਚਾਰੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ 
     ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀਆ ਧੱਜੀਆਂ ਉਡਾ ਰਹੀ ਹੈ ਮਨੇਜਮੈਂਟ ਅਫਸਰ ਸ਼ਾਹੀ ਭਾਰੂ ਪੈ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਤੁਸੀਂ  ਟਰਾਂਸਪੋਰਟ ਵਿਭਾਗ ਦੀ ਪਾਲਸੀ ਤਿਆਰ ਕਰਕੇ ਲਿਆਉ ਜਥੇਬੰਦੀ ਨੇ ਪਾਲਸੀ ਤਿਆਰ ਕਰਕੇ ਭੇਜ ਵੀ ਦਿੱਤੀ ਜਦੋਂ ਕਿ ਇਹ ਕੰਮ ਸਰਕਾਰ ਦਾ ਕੰਮ ਹੈ ਸਰਕਾਰ ਮੰਗ ਦਾ ਹੱਲ ਕਰਨ ਦੀ ਬਜਾਏ ਮੰਗਾਂ ਉਲਝਾ ਰਹੀ ਹੈ ਸਰਕਾਰ ਅਤੇ ਮਨੇਜਮੈਂਟ ਵਿਭਾਗਾਂ ਦਾ ਨਿੱਜੀਕਰਨ ਕਰ ਰਹੀ ਹੈ । ਕਿਲੋਮੀਟਰ ਸਕੀਮ ਦੇ ਸਾਰੇ ਤੱਥ ਦੇਣ ਦੀ ਬਜਾਏ ਸਰਕਾਰ ਕਿਲੋਮੀਟਰ ਸਕੀਮ ਪਾਉਣ ਦੇ ਲਈ ਪੱਬਾ ਭਾਰ ਹੋਈ ਹੋਈ ਹੈ। ਵਿਭਾਗਾਂ ਦਾ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਮਨੇਜਮੈਂਟ ਅਤੇ ਸਰਕਾਰ ਵਿਭਾਗਾਂ ਨੂੰ ਚਲਾਉਣ ਤੋ ਅਸਫਲ ਹੈ ਕਰਮਚਾਰੀਆਂ ਤੇ ਡਿਊਟੀਆਂ ਸਬੰਧੀ ਸਰਵਿਸ ਰੂਲ ਲਾਗੂ ਕਰਨ ਦੀ ਬਿਜਾਏ ਮਾਰੂ ਕਡੀਸਨਾ ਲਾ ਕੇ ਕੱਢਿਆ ਜਾ ਰਿਹਾ ਹੈ। ਬੱਸਾਂ ਦੀ ਬੜੀ ਵੱਡੀ ਘਾਟ ਹੋਣ ਦੇ ਕਾਰਣ ਲਗਭਗ 100+ ਸਵਾਰੀਆ ਨੂੰ ਸਫ਼ਰ ਕਰਵਾ ਰਹੇ ਹਾਂ ਪ੍ਰੰਤੂ ਸਰਕਾਰ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਪੰਜਾਬ ਦੀ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ। 
ਜੇਕਰ ਸਰਕਾਰ ਵੱਲੋਂ ਬਣੀ ਕਮੇਟੀ ਦੀਆਂ 7 ਮੰਗਾ ਦਾ ਹੱਲ ਕਰਨ ਦੀ ਬਿਜਾਏ ਨਜਰ ਅੰਦਾਜ ਕੀਤਾ ਗਿਆ ਤਾ ਜਥੇਬੰਦੀ ਵੱਲੋ ਤੁਰੰਤ ਪੰਜਾਬ ਬੰਦ ਕੀਤਾ ਕਰਨ ਦੇ ਐਕਸ਼ਨ ਉਲੀਕੇ ਗਏ ਸਨ।

ਸੂਬਾ ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ ਸਮੁੱਚੇ ਮੁਲਾਜ਼ਮਾਂ ਦਾ ਰੋਸ ਅਤੇ ਏਕਤਾ ਨੂੰ ਵੇਖਦਿਆਂ ਮੁਹਾਲੀ ਪ੍ਰਸ਼ਾਸਨ ਅਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ ਜੀ ਵੱਲੋ ਰਾਬਤਾ ਬਣਾਕੇ ਜਾਣਕਾਰੀ ਸਾਝੀ ਕੀਤੀ ਗਈ ਕਿ ਕਿਲੋਮੀਟਰ ਸਕੀਮ ਬੱਸਾ ਦਾ ਟੈਡਰ ਮੁਲਤਵੀ ਕੀਤਾ ਗਿਆ ਅਤੇ ਜਥੇਬੰਦੀ ਦੀਆ ਮੰਗਾ ਦਾ ਹੱਲ ਕਰਨ ਲਈ ਅਹਿਮ ਮੀਟਿੰਗ 8 ਅਕਤੂਬਰ 2025 ਨੂੰ ਬੁਲਾਈ ਗਈ ਹੈ ਅਤੇ ਮੰਗਾ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਤੇ ਜਥੇਬੰਦੀ ਆਗੂਆਂ ਵੱਲੋ ਧਰਨੇ ਨੂੰ ਸਫਲ ਬਣਾਉਣ ਲਈ ਪਹੁੰਚੇ ਸਮੁੱਚੇ ਮੁਲਾਜ਼ਮਾਂ ਦੀ ਸਹਿਮਤੀ ਨਾਲ ਐਕਸ਼ਨਾਂ ਨੂੰ ਪੋਸਟਪੋਨ ਕੀਤਾ ਗਿਆ।

No comments:

Post a Comment