Pages

Thursday, 30 March 2017

ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਦਾਖਲੇ 1 ਅਪ੍ਰੈਲ ਤੋਂ 15 ਮਈ ਤੱਕ:ਪੰਜਾਬ ਸਕੂਲ ਸਿੱਖਿਆ ਬੋਰਡ

By 121 News

Chandigarh 30th March:- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਵੱਲੋਂ ਨਵੇਂ ਵਿਦਿਅਕ ਵਰ੍ਹੇ ਲਈ ਦਾਖਲਿਆਂ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ 

ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ/ ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁੱਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਬੋਰਡ ਵੱਲੋਂ ਦਾਖਲਾ ਸਾਲ 2017-18 ਲਈ ਨੌਵੀਂ-ਦਸਵੀਂ-ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਲਈ ਸਕੂਲਾਂ ਵਿੱਚ ਦਾਖਲਾਂ ਲੈਣ ਵਾਲੇ ਰੈਗੁਲਰ ਵਿਦਿਆਰਥੀਆਂ ਲਈ ਦਾਖਲਾ ਸਡਿਊਲ ਮਿਤੀ 01-04-2017 ਤੋਂ ਮਿਤੀ 15-05-2017 ਨਿਰਧਾਰਿਤ ਕੀਤਾ ਗਿਆ ਹੈ। ਇਸ ਸਬੰਧੀ ਸਡਿਊਲ ਬੋਰਡ ਦੀ ਵੈਬਸਾਈਟ www.pseb.ac.in ਤੇ ਵੀ ਉਪਲਬਧ ਹੈ

No comments:

Post a Comment