Pages

Saturday, 8 April 2017

ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸ਼ਹਿਰ ਚ ਫੌਗਿੰਗ ਕਰਵਾਈ ਜਾਵੇਗੀ: ਰਾਜੇਸ਼ ਧੀਮਾਨ

By 121 News

Chandigarh 08th April:- ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸ਼ਹਿਰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਆ ਆਦਿ ਦੀ ਰੋਕ ਥਾਮ ਲਈ ਸ਼ਹਿਰ ਵਿਚ ਫੌਗਿੰਗ ਕਰਵਾਉਣ ਦਾ ਪ੍ਰੋਗਰਾਮ ਉਲੀਕੀਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਕਮਿਸ਼ਨਰ ਨਗਰ ਨਿਗਮ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਗਰ ਨਿਗਮ ਅਧੀਨ ਆਉਂਦੇ ਸ਼ਹਿਰੀ ਖੇਤਰ ਨੂੰ ਵੱਖ ਵੱਖ ਫੇਜ਼ਾਂ ਵਿਚ ਵੰਡ ਕੇ 10 ਅਪ੍ਰੈਲ ਤੋਂ 03 ਮਈ ਤੱਕ ਰੋਜ਼ਾਨਾ ਸ਼ਾਮ ਨੂੰ 05.00 ਵਜੇ ਤੋਂ ਬਾਅਦ ਫੌਗਿੰਗ ਕਰਵਾਈ ਜਾਵੇਗੀ 

ਰਾਜੇਸ਼ ਧੀਮਾਨ ਨੇ ਦੱਸਿਆ ਕਿ ਜੇ ਸ਼ਹਿਰ ਵਾਸੀਆਂ ਨੂੰ ਫੌਗਿੰਗ ਸਬੰਧੀ ਕੋਈ ਸ਼ਿਕਾਇਤ ਹੋਵੇ ਜਾਂ ਸੁਝਾਅ ਦੇਣਾ ਹੋਵੇ ਤਾਂ ਟੋਲਫਰੀ ਨੰਬਰ 1800137007 ਅਤੇ ਚੀਫ ਸੈਨਟਰੀ ਇੰਸਪੈਕਟਰ ਨਗਰ ਨਿਗਮ ਰਜਿੰਦਰ ਸਿੰਘ ਦੇ ਮੋਬਾਇਲ ਨੰਬਰ 81469-22276 ਅਤੇ ਸੈਨਟਰੀ ਇੰਸਪੈਕਟਰ ਸੁਰਮੁੱਖ ਸਿੰਘ ਦੇ ਮੋਬਾਇਲ ਨੰਬਰ 98882-71621 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਬਿਮਾਰੀਆਂ ਦੀ ਰੋਕਥਾਮ ਲਈ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਕਾਰਜ਼ਾਂ ਵਿਚ ਨਗਰ ਨਿਗਮ ਨੂੰ ਸਹਿਯੋਗ ਦੇਣ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਜਦੋਂ ਨਗਰ ਨਿਗਮ ਦੀ ਗੱਡੀ ਫੌਗਿੰਗ ਕਰਨ ਲਈ ਆਉਂਦੀ ਹੈ ਤਾਂ ਆਪਣੇ-ਆਪਣੇ ਘਰਾਂ ਦੇ ਦਰਵਾਜੇ, ਖਿੜਕੀਆਂ ਖੁੱਲ੍ਹੇ ਰੱਖੇ ਜਾਣ ਤਾਂ ਜੋ ਘਰਾਂ ਵਿਚ ਵੀ ਮੱਛਰਾਂ ਨੂੰ ਖਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਘਰਾਂ ਵਿਚ ਅਤੇ ਘਰਾਂ ਦੇ ਆਲੇ-ਦੁਆਲੇ ਕਿਸੇ ਵੀ ਚੀਜ਼ ਜਾਂ ਜਗ੍ਹਾ ਤੇ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ

No comments:

Post a Comment