Pages

Friday, 7 April 2017

ਨਸ਼ਿਆਂ ਤੋਂ ਦੂਰ ਰਹਿਕੇ ਹੀ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ: ਡਾ. ਨਵਤੇਜ ਪਾਲ ਸਿੰਘ

By 121 News

Chandigarh 07th April:- ਵਿਸ਼ਵ ਸਿਹਤ ਦਿਵਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੈਕਟਰ-66 ਸਥਿਤ ਨਸ਼ਾ ਛਡਾਓ ਅਤੇ ਮੁੜ ਵਿਸੇਬਾ ਕੇਂਦਰ ਵਿਖੇ ਵਿਸ਼ੇਸ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਨਵਤੇਜ ਪਾਲ ਸਿੰਘ ਨੇ ਕਿਹਾ ਕਿ ਮਨੁੱਖ ਨਸ਼ਿਆਂ ਤੋਂ ਦੂਰ ਰਹਿਕੇ ਹੀ ਤੰਦਰੁਸਤ ਜੀਵਨ ਬਤੀਤ ਕਰ ਸਕਦਾ ਹੈ 

ਡਾ. ਨਵਤੇਜ ਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਮੁੱਖ ਮੰਤਵ ਮਨੁੱਖ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਉਨਾ੍ਹਂ ਇਸ ਮੌਕੇ ਬੋਲਦਿਆਂ ਕਿਹਾ ਕਿ ਉਦਾਸੀ ਇਕ ਰੋਗ ਹੈ ਇਸ ਨੂੰ ਛਪਾਉਣਾ ਨਹੀਂ ਚਾਹੀਦਾ ਅਤੇ  ਉਦਾਸੀ ਰੋਗ ਦਾ ਵੀ ਹੋਰ ਰੋਗਾਂ ਦੀ ਤਰਾ੍ਹਂ ਇਲਾਜ ਸੰਭਵ ਹੈ। ਉਨਾ੍ਹਂ ਇਸ ਮੌਕੇ ਉਦਾਸੀ ਰੋਗ ਦੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਮਨੋਵਿਗਿਆਨਿਕ ਡਾ. ਪੁਜਾ ਗਰਗ, ਮੈਨੇਜਰ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਨੇਕ ਰਾਮ, ਕਾਉਸਲਰ ਕਨਿਕਾ ਬਾਲੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ

No comments:

Post a Comment