Pages

Thursday, 9 March 2017

ਵਧੀਕ ਜਿਲ੍ਹਾ ਚੋਣ ਅਫਸਰ ਨੇ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕਾਉਟਿੰਗ ਸੈਂਟਰਾਂ ਦਾ ਲਿਆ ਜਾਇਜਾ

By 121 News

Chandigarh 09th March:- ਸੂਬੇ ਵਿੱਚ ਪਈਆਂ ਵਿਧਾਨ ਸਭਾ ਦੀਆਂ ਵੋਟਾਂ ਦੀ 11 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ' ਪੈਂਦੇ ਹਲਕੇ 052-ਖਰੜ੍ਹ, 053-ਐਸ..ਐਸ. ਨਗਰ ਅਤੇ 112-ਡੇਰਾਬਸੀ ਦੀਆਂ ਵੋਟਾਂ ਦੀ ਗਿਣਤੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਸਪੰਨ ਕੀਤਾ ਜਾ ਸਕੇ ਇਸ ਗੱਲ ਦੀ ਜਾਣਕਾਰੀ ਵਧੀਕ ਜਿਲ੍ਹਾ  ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਨ ਸਭਾ ਹਲਕਾ ਡੇਰਾਬਸੀ ਦੇ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕਾਉਟਿੰਗ ਸੈਂਟਰ ਵਿਖੇ ਪ੍ਰਬੰਧਾ ਦਾ ਜਾਇਜਾ ਲੈਣ ਮੌਕੇ ਦਿੱਤੀ ਇਸ ਤੋਂ ਪਹਿਲਾਂ ਉਨ੍ਹਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਲਕਾ ਐਸ..ਐਸ. ਨਗਰ ਅਤੇ ਹਲਕਾ ਖਰੜ ਲਈ ਸਥਾਪਿਤ ਕੀਤੇ ਗਏ ਕਾਉਟਿੰਗ ਸੈਟਰਾਂ ਦਾ ਜਾਇਜਾ ਵੀ ਲਿਆ 

ਵਧੀਕ ਜਿਲ੍ਹਾ ਚੋਣ ਅਫਸਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜਿਲ ਤੇ  ਵੋਟਾਂ ਦੀ ਗਿਣਤੀ ਵਾਲੇ ਦਿਨ ਪੱਤਰਕਾਰਾਂ ਦੀ ਸਹੂਲਤ ਲਈ ਬਣਾਏ ਗਏ ਮੀਡੀਆ ਸੈਂਟਰ ਦਾ ਜਾਇਜਾ ਵੀ ਲਿਆ। ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ 11 ਮਾਰਚ ਨੂੰ ਵੋਟਾਂ ਦੀ ਗਿਣਤੀ ਸਵੇਰੇ 08:00 ਵਜੇ ਤੋਂ ਸ਼ੂਰੂ ਹੋ ਜਾਵੇਗੀ ਜਦਕਿ ਵੋਟਾਂ ਦੀ ਗਿਣਤੀ ਵਾਲਾ ਕਾਉਟਿੰਗ ਸਟਾਫ ਤਿੰਨੋਂ ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਵੱਖਰੇ-ਵੱਖਰੇ ਕਾਊਟਿੰਗ ਹਾਲ ਵਿੱਚ ਸਵੇਰੇ 07:00 ਵਜੇ ਆਪਣੀ ਹਾਜਰੀ ਨੂੰ ਯਕੀਨੀ ਬਣਾਵੇਗਾ ਤਾਂ ਜੋ ਵੋਟਾਂ ਦੀ ਗਿਣਤੀ ਮਿੱਥੇ ਸਮੇਂ ਤੇ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਲਈ ਕਾਉਟਿੰਗ ਹਾਲਾਂ ਵਿੱਚ 14-14 ਟੇਬਲ ਗਿਣਤੀਕਾਰਾਂ ਲਈ ਲਗਾਏ ਗਏ ਹਨ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਵੋਟਾ ਦੀ ਗਿਣਤੀ ਲਈ  20 ਸੁਪਰਵਾਇਜਰ, 20 ਕਾਉਟਿੰਗ ਅਸਿਸਟੈਂਟ ਅਤੇ 20 ਮਾਇਕਰੋ ਅਬਜਰਵਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਾਉਟਿੰਗ ਸਟਾਫ ਨੂੰ ਵੋਟਾ ਦੀ ਗਿਣਤੀ ਦੀ ਇੱਕ ਰਿਹਰਸਲ ਪਹਿਲਾ ਕਰਵਾਈ ਗਈ ਹੈ ਜਦਕਿ ਦੂਜੀ ਰਿਹਰਸਲ 10 ਮਾਰਚ ਭਲਕੇ ਕਰਵਾਈ ਜਾਵੇਗੀ ਤਾਂ ਜੋ ਕਾਉਟਿੰਗ ਸਟਾਫ ਨੂੰ ਵੋਟਾ ਦੀ ਗਿਣਤੀ ਵੇਲੇ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾਂ ਆਵੇ। 

ਵਧੀਕ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ  ਵੇਲੇ ਜਿਲ੍ਹੇ ' ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਮੁੱਖ ਚੋਣ ਕਮਿਸ਼ਨ ਵੱਲੋਂ ਤਾਇਨਾਤ ਤਿੰਨ ਅਬਜਰਵਰ ਵੀ ਕਾਉਟਿੰਗ ਹਾਲਾਂ ਵਿੱਚ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 052-ਖਰੜ੍ਹ ਲਈ ਪੂਨਮ ਪਰਭਾ ਪੂਰਤੀ ਨੂੰ ਅਬਜਰਵਰ  ਨਿਯੁਕਤ ਕੀਤਾ ਗਿਆ ਹੈ, ਹਲਕਾ 053- ਐਸ. . ਐਸ. ਨਗਰ ਲਈ ਰਾਜੀਵ ਰੰਜਨ ਅਤੇ 112-ਡੇਰਾਬਸੀ ਲਈ ਪ੍ਰਤਾਪ ਨਰਾਇਣ ਯਾਦਵ ਨੂੰ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਇਸ ਮੋਕੇ ਐਸ.ਪੀ.ਸੁਰੱਖਿਆ ਅਤੇ ਟਰੈਫਿਕ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਵੋਟਾ ਦੀ ਗਿਣਤੀ ਦੇ ਮੱਦੇਨਜਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੌ ਵੋਟਾਂ ਦੀ ਗਿਣਤੀ ਅਮਨ ਅਮਾਨ ਨਾਲ ਨੇਪਰੇ ਚੜ੍ਹ ਸਕੇ। ਇਸ ਮੌਕੇ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਡੇਰਾਬਸੀ, ਕੁਮਾਰੀ ਰੂਹੀ ਦੁੱਗ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ 

 

No comments:

Post a Comment