Pages

Friday, 31 March 2017

ਜ਼ਿਲ੍ਹੇ 'ਚ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁੰਕਮਲ :ਗੁਰਪ੍ਰੀਤ ਕੌਰ ਸਪਰਾ

By 121 News

Chandigarh 31st March:-   ਸਾਹਿਬਜਾਦਾ ਅਜੀਤ ਸਿੰਘ ਨਗਰ  ਜ਼ਿਲ੍ਹੇ ' ਭਲਕੇ 01 ਅਪ੍ਰੈਲ ਤੋਂ ਕਣਕ ਦੀ ਮੰਡੀਆਂ ' ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਲਈ ਸਾਰੇ ਪ੍ਰਬੰਧ ਮੁੰਕਮਲ ਕਰ ਲਏ ਹਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਪੁੱਜੀ ਕਣਕ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਕਣਕ ਵੇਚਣ ਲਈ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜ਼ਿਲ੍ਹਾ ਮੰਡੀ ਅਫ਼ਸਰ ਅਤੇ ਸਮੂਹ ਸਰਕਾਰੀ ਖਰੀਦ ਏਜੰਸੀਆਂ ਤੇ ਅਧਿਕਾਰੀਆਂ ਨੂੰ ਸਖਤ ਹਦਾਇਤਾ ਦਿੱਤੀਆ ਗਈਆ ਹਨ ਕਿ ਉਹ ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੀਜਨ ਦੌਰਾਨ ਜਿਲ੍ਹੇ ਦੀਆਂ ਮੰਡੀਆਂ ਵਿੱਚ 115348 ਮੀਟਰਿਕ ਟਨ ਕਣਕ ਪੁੱਜਣ ਆਸ ਹੈ। ਜਦਕਿ ਪਿਛਲੇ ਸਾਲ ਜ਼ਿਲ੍ਹੇ ਦੀਆ ਮੰਡੀਆ ਵਿੱਚ 100301 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ। ਉਨ੍ਹਾ ਦੱਸਿਆ ਕਿ ਇਸ ਸੀਜ਼ਨ ਦੌਰਾਨ ਜ਼ਿਲ੍ਹੇ ' ਕੁੱਲ 12 ਮੰਡੀਆਂ ਜਿਸ ਵਿੱਚ ਖਰੜ,ਦਾਉਂ ਮਾਜਰਾ, ਭਾਗੋਮਾਜਰਾ , ਕੁਰਾਲੀ, ਖਿਜਰਾਬਾਦ, ਡੇਰਾਬੱਸੀ, ਲਾਲੜੂ, ਤਸਿਬੰਲੀ, ਸੰਮਗੌਲੀ, ਜੜੌਤ, ਅਮਲਾਲਾ, ਬਨੂੜ ਸ਼ਾਮਿਲ ਹਨ। ਕਣਕ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ  ਨੂੰ ਮੰਡੀਆਂ ਵੀ ਅਲਾਟ ਕਰ ਦਿੱਤੀਆਂ ਗਈਆਂ। ਖਰੜ ਅਨਾਜ ਮੰਡੀ ਵਿਖੇ ਐਫ.ਸੀ.ਆਈ/ਪਨਗਰੇਨ/ਮਾਰਕਫੈਡ ਅਤੇ ਪੰਜਾਬ ਐਗਰੋ ਵੱਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ। ਕੁਰਾਲੀ ਵਿਖੇ ਪਨਗਰੇਨ/ਮਾਰਕਫੈਡ/ਪਨਸਪ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ, ਖੀਜਰਾਬਾਦ ਵਿਖੇ ਐਫ.ਸੀ.ਆਈ. ਅਤੇ ਪੰਜਾਬ ਐਗਰੋ ਡੇਰਾਬਸੀ ਵਿਖੇ ਪਨਗਰੇਨ ਤੇ ਮਾਰਕਫੈਡ, ਲਾਲੜੂ ਵਿਖੇ ਪਨਗਰੇਨ,ਮਾਰਕਫੈਡ ਅਤੇ ਪਨਸਪ  ਵੱਲੋ ਬਨੂੜ ਅਨਾਜ ਮੰਡੀ ਵਿਖੇ ਐਫ.ਸੀ.ਆਈ./ਪਨਗਰੇਨ/ਮਾਰਕਫੈਡ ਅਤੇ ਵੇਅਰ ਹਾਊਸ ਕਾਰਪੋਰੇਸ਼ਨ, ਤਸਿੰਬਲੀ ਵਿਖੇ ਐਫ.ਸੀ.ਆਈ ਤੇ ਮਾਰਕਫੈਡ ਵੱਲੋਂ, ਦਾਊਮਾਜਰਾ ਅਤੇ ਭਾਗੋਮਾਜਰਾ ਵਿਖੇ ਪਨਸਪ ਵੱਲੋਂ, ਜੜੌਂਤ ਮੰਡੀ ਵਿਖੇ ਐਫ.ਸੀ.ਆਈ. ਅਤੇ ਸੰਮਗੌਲੀ ਮੰਡੀ ' ਪਨਗਰੇਨ ਵੱਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆ ਵਿੱਚ ਝਗੜਾ ਨਿਪਟਾਊ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇਨ੍ਹਾਂ ਕਮੇਟੀਆਂ ਵੱਲੋਂ ਕਿਸ਼ਾਨਾਂ ਦੀਆਂ ਕਣਕ ਸਬੰਧੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਮੰਡੀ ਪੱਧਰ ਤੇ ਨਿਪਟਾਰਾ ਕੀਤਾ ਜਾਂਦਾ ਹੈ

ਇਸ ਮੌਕੇ ਜਿਲ੍ਹਾ ਫੂਡ-ਸਪਲਾਈ ਕੰਟਰੋਲਰ ਹਰਵੀਨ ਕੌਰ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਵਾਰਦਾਨੇ ਆਦਿ ਦੀ ਕੋਈ ਕਮੀ ਨਹੀਂ ਆਵੇਗੀ ਅਤੇ ਕਣਕ ਨੂੰ ਸਟੋਰ ਕਰਨ ਸਬੰਧੀ ਵੀ ਢੁੱਕਵੇਂ ਪ੍ਰਬੰਧ ਕਰ ਲਏ ਗਏ ਹਨ ਅਤੇ ਇਸ ਸੀਜਨ ਦੌਰਾਨ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 1625 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਦੀ ਸਰਕਾਰੀ ਖਰੀਦ ਕੀਤੀ ਜਾਵੇਗੀ

No comments:

Post a Comment