Pages

Monday, 7 November 2016

ਸਿਵਲ ਹਸਪਤਾਲ ਮੋਹਾਲੀ ਵਿਖੇ ਕੈਂਸਰ ਰਹਿਤ ਦਿਵਸ ਮਨਾਇਆ

By 121 News

Chandigarh 07th November:- ਸਿਵਲ ਹਸਪਤਾਲ ਮੋਹਾਲੀ ਵਿਖੇ ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਦੀ ਅਗਵਾਈ ਹੇਠ ਕੈਂਸਰ ਰਹਿਤ ਦਿਵਸ ਮਨਾਇਆ ਗਿਆ ਇਸ ਮੌਕੇ  ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਨੇ ਮੂਹ ਦਾ ਕੈਂਸਰ, ਛਾਤੀ ਦਾ ਕੈਂਸਰ , ਫੇਫੜਿਆਂ ਦਾ ਕੈਂਸਰ ਅਤੇ ਬੱਚੇ ਦਾਨੀ ਦੇ ਕੈਂਸਰ ਬਾਰੇ ਵਿਸਥਾਰ ਪੂਰਵਕ ਜਾਗਰੂਕ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਛੇਵੀਂ ਜਮਾਤ ਦੀਆਂ ਲੜਕੀਆਂ ਜਿਨ੍ਹਾਂ ਦੀ ਉਮਰ 9 ਤੋਂ 14 ਸਾਲ ਹੈ ਨੂੰ ਐਚ.ਪੀ.ਵੀ ਦੇ ਦੋ ਟੀਕੇ ਇੱਕ -ਇੱਕ ਮਹੀਨੇ ਦੇ ਫਰਕ ਨਾਲ ਲਗਵਾਏ ਜਾਣੇ ਹਨ  ਇਹ ਟੀਕੇ ਪੰਜਾਬ ਸਰਕਾਰ ਵੱਲੋਂ ਮੁਫਤ ਲਗਾਵਾਏ ਜਾਣੇ ਹਨ ਉਨ੍ਹਾਂ ਕਿਹਾ ਕਿ ਸਰਵਿਕਸ ਕੈਂਸਰ ਲਈ ਵੀ.ਆਈ. ਸ਼ੁਰੂ ਕਰਵਾਇਆ ਜਾ ਰਿਹਾ ਹੈ ਇਸ ਬਾਰੇ .ਪੀ.ਡੀ ਵਿਚ ਆਏ ਮਰੀਜ਼ਾ ਦਾ ਪਤਾ ਲਗਾਇਆ ਜਾਣਾ ਹੈ

ਉਨ੍ਹਾਂ ਇਹ ਵੀ ਦੱਸਿਆ ਕਿ ਓਰਲ ਕੈਂਸਰ ਤੰਬਾਕੂ ਕੋਟਪਾ ਐਕਟ ਰਾਹੀਂ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਇਸ ਮੌਕੇ  ਜਿੱਥੇ ਚੰਗੀ ਸਿਹਤ ਲਈ ਸੰਤੁਲਿਤ ਭੋਜਨ , ਹਰੀਆਂ ਸਬਜ਼ੀਆਂ  ਅਤੇ ਵੱਧ ਤੋਂ ਵੱਧ ਫਲ ਖਾਣ ਤੇ ਜ਼ੋਰ ਦਿੱਤਾ  ਉੱਥੇ  ਉਨ੍ਹਾਂ ਬਾਹਰ ਦਾ ਤਲਿਆ ਹੋਇਆ ਭੋਜਣ ਖਾਣ ਤੋਂ ਪ੍ਰਹੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ    

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰੀਟਾ ਭਾਰਦਵਾਜ , ਡਾ. ਨਵਤੇਜ ਪਾਲ ਸਿੰਘ , ਐਸ.ਐਮ. ਮੁਹਾਲੀ ਡਾ. ਓਮ ਰਾਜ ਗੋਲਡੀ, ਡਾ ਗੀਤਕਾ,  ਕਈ ਸਪੈਸ਼ਲਿਸਟ ਮੈਡੀਕਲ ਅਫਸਰਜ਼, ਨਰਸਿੰਗ ਸਿਸਟਰ ਹਰਜਿੰਦਰ ਕੌਰ  ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਗੁਰਦੀਪ ਕੌਰ ਆਦਿ ਹਾਜ਼ਰ ਸਨ

No comments:

Post a Comment