Pages

Tuesday, 22 November 2016

ਭੋਗਪਰ ਸਹਿਕਾਰੀ ਖੰਡ ਮਿੱਲ ਦੀ ਗੰਨਾ ਪਿੜਾਈ ਦੀ ਸਮਰਥਾ 3500 ਟਨ ਪ੍ਰਤੀ ਦਿਨ ਤੱਕ ਵਧਾਈ ਜਾਵੇਗੀ:ਵਾਹਲਾ

By 121 News

Chandigarh 22nd November:- ਭੋਗਪਰ ਸਹਿਕਾਰੀ ਖੰਡ ਮਿੱਲ ਦੀ ਗੰਨਾ ਪਿੜਾਈ ਦੀ ਸਮਰਥਾ ਵਧਾਕੇ  3500 ਟਨ ਪਿੜਾਈ ਪ੍ਰਤੀ ਦਿਨ ਤੱਕ ਕੀਤੀ ਜਾਵੇਗੀ ਅਤੇ 15 ਮੈਗਾਵਾਟ ਬਿਜਲੀ ਉਤਪਾਦਨ ਦਾ ਪਲਾਂਟ ਵੀ ਲਗਾਇਆ ਜਾਵੇਗਾ ਇਸ ਗੱਲ ਦੀ ਜਾਣਕਾਰੀ ਸੂਗਰਫੈਡ ਪੰਜਾਬ ਦੇ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਨੇ ਸਥਾਨਕ ਸੂਗਰਫੈਡ ਦੇ ਦਫਤਰ ਵਿਖੇ ਮੈਸਰਜ਼ ਉਤਮ ਇੰਡਸਟਰੀਅਲ ਇੰਜੀਨੀਅਰਿੰਗ ਪ੍ਰਾਈਵੇਟ ਲਿਮਿਟਡ ਗਾਜ਼ੀਆਬਾਦ ਅਤੇ ਉਤਮ ਐਨਰਜ਼ੀ ਸਿਸਟਮ ਲਿਮਟਿਡ ਪੂਨੇ ਦੇ ਸੰਯੁਕਤ ਵੈਂਚਰ ਨੂੰ ਭੋਗਪਰ ਸਹਿਕਾਰੀ ਖੰਡ ਮਿੱਲ ਦੀ ਗੰਨਾ ਪਿੜਾਈ ਦੀ ਸਮਰਥਾ 1016 ਟਨ ਤੋਂ ਵਧਾਕੇ  3500 ਟਨ ਪਿੜਾਈ ਪ੍ਰਤੀ ਦਿਨ ਕਰਨ ਅਤੇ 15 ਮੈਗਾਵਾਟ ਬਿਜਲੀ ਉਤਪਾਦਨ ਦਾ ਪਲਾਂਟ ਲਗਾਉਣ ਦਾ ਲੈਟਰ ਆਫ ਇੰਟੈਂਟ (ਐਲ..ਆਈ) ਸੌਂਪਣ ਸਮੇਂ ਦਿੱਤੀ 

ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਇਹ ਪਲਾਂਟ 102 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਸ ਤੇ ਦਸਬੰਰ ਮਹੀਨੇ ਕੰਮ ਸ਼ੁਰੂ ਹੋ ਜਾਵੇਗਾ ਜੋ ਇਕ ਸਾਲ ਵਿਚ ਮੁਕਮੰਲ ਕੀਤਾ ਜਾਵੇਗਾ। ਉਨਾ੍ਹਂ ਹੋਰ ਦੱਸਿਆ ਕਿ ਐਨ.ਸੀ.ਡੀ.ਸੀ ਅਤੇ ਐਸ.ਡੀ.ਐਫ ਤੋਂ ਮਿਆਦੀ ਕਰਜ਼ਾ 75 ਕਰੋੜ ਰੁਪਏ ਲੈਣ ਲਈ ਪੰਜਾਬ ਸਰਕਾਰ ਵੱਲੋਂ ਸ਼ਿਫਾਰਸ਼ ਕਰ ਦਿੱਤੀ ਗਈ ਹੈ।  ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਭੋਗਪੁਰ ਸਹਿਕਾਰੀ ਖੰਡ ਮਿਲ ਪੰਜਾਬ ਦੀ ਸਭ ਤੋਂ ਪੁਰਾਣੀ ਮਿੱਲ ਹੈ ਜੋ ਕਰੀਬ 60 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕਰ ਰਹੀ ਹੈ। ਇਸ ਦੀ ਸਥਾਪਨਾ 1954 ਵਿਚ ਕੀਤੀ ਗਈ ਸੀ ਅਤੇ 1955-56 ਤੋਂ ਖੰਡ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਉਨਾ੍ਹਂ ਦੱਸਿਆ ਹੁਣ ਇਸ ਮਿੱਲ ਵਿੱਚ ਨਵੀਤਮ ਤਕਨੀਕ ਵਾਲੀ ਮਸ਼ੀਨਰੀ ਲਗਾਈ ਜਾਵੇਗੀ ਜਿਸ ਨਾਲ ਮਿੱਲ ਦੀ ਕੁਸ਼ਲਤਾ ਵਿਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਇਥੇ 15 ਮੈਗਾਵਾਟ ਬਿਜਲੀ ਉਤਪਾਦਨ ਦਾ ਪਲਾਂਟ ਵੀ ਲਗਾਇਆ ਜਾਵੇਗਾ

No comments:

Post a Comment