Pages

Thursday, 4 August 2016

ਮੋਹਾਲੀ ਪੁਲਿਸ ਨੇ 5 ਦੋਸੀਆਂ ਪਾਸੋ 185 ਗ੍ਰਾਮ ਹੈਰੋਇਨ ਅਤੇ ਸਮੇਤ ਦੋ ਗੱਡੀਆਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ :ਭੁੱਲਰ

By 121 News

Chandigarh 04th August:- ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਸੀ.ਆਈ..ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ 5 ਦੋਸ਼ੀਆਂ ਨੂੰ ਸਮੇਤ 185 ਗ੍ਰਾਮ ਹੈਰੋਇਨ ਅਤੇ ਦੋ ਗੱਡੀਆਂ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ 

ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 03.08.2016 ਨੂੰ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ..ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਥਾਣੇਦਾਰ ਪਵਨ ਕੁਮਾਰ ਸਮੇਤ ਸੀ.ਆਈ..ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਅਤੇ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਨਾਲ ਲਹਿਲੀ ਚੌਂਕ ਵਿਖੇ ਮੌਜੂਦ ਸੀ। ਪੁਲਿਸ ਪਾਰਟੀ ਨੇ ਕਾਰ ਨੰਬਰ ਪੀ.ਬੀ-07 .ਜੀ-0041 ਮਾਰਕਾ ਸਵਿੱਫਟ ਰੰਗ ਚਿੱਟਾ ਜਿਸ ਵਿੱਚ 04 ਵਿਅਕਤੀ ਸਵਾਰ ਸਨ, ਨੂੰ ਅੰਬਾਲਾ ਸਾਈਡ ਤੋਂ ਆਉਂਦਿਆਂ ਰੋਕ ਕੇ ਚੈੱਕ ਕੀਤਾ ਤਾਂ ਕਾਰ ਵਿੱਚ ਸਵਾਰ ਨਿਖੁਲ ਕਟਿਆਲ ਪੁੱਤਰ ਤਰੁਣ ਕਟਿਆਲ ਕੌਮ ਖੱਤਰੀ ਵਾਸੀ ਮਕਾਨ ਨੰਬਰ 1034 ਫੇਸ32 ਬੀ2 ਮੋਹਾਲੀ, ਚਰਨਜੋਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮਕਾਨ ਨੰਬਰ 1169 ਸੈਕਟਰ 50 ਚੰਡੀਗੜ੍ਹ, ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਥਾਬਲਾ ਥਾਣਾ ਬਸੀ ਪਠਾਣਾ ਜਿਲਾ ਫਹਿਤਗੜ ਸਾਹਿਬ,  ਸੁਖਬੀਰ ਸਿੰਘ ਉਰਫ ਸੁੱਖੀ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਸਹੇੜੀ ਥਾਣਾ ਮੋਰਿੰਡਾ ਜਿਲਾ ਰੂਪਨਗਰ ਪਾਸੋਂ ਚੈਕਿੰਗ ਦੌਰਾਨ 140 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਗਗਨ ਕੁਮਾਰ ਪੁੱਤਰ ਲੇਟ ਕਰਨੈਲ ਸਿੰਘ ਵਾਸੀ ਮਕਾਨ ਨੰਬਰ 200 ਪਿੰਡ ਡੱਡੂ ਮਾਜਰਾ ਕਲੌਨੀ ਚੰਡੀਗੜ੍ਹ ਜੋ ਕਿ ਅਲੱਗ ਕਾਰ ਨੰਬਰ ਸੀ.ਐਚ-01-.-1875 ਮਾਰਕਾ ਟਾਟਾ ਇੰਡੀਗੋ ਵਿੱਚ ਸਵਾਰ ਸੀ, ਜੋ ਕਿ ਮੌਕਾ ਤੋਂ ਗੱਡੀ ਭਜਾ ਕੇ ਲੈ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਪਾਰਟੀ ਨੇ ਕਾਬੂ  ਕੀਤਾ ਅਤੇ ਉਸ ਪਾਸੋਂ ਵੀ 45 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਹਨਾਂ ਦੋਸੀਆਂ ਪਾਸੋ ਕੁੱਲ 185 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਹਨਾਂ ਵਿਰੁੱਧ ਮੁਕੱਦਮਾ ਨੰਬਰ 108 ਮਿਤੀ 04.08.16 / 21,61,85 ਐਨ.ਡੀ.ਪੀ.ਐਸ.ਐਕਟ ਥਾਣਾ ਲਾਲੜੂ ਵਿਖੇ ਦਰਜ ਰਜਿਸਟਰ ਕਰਕੇ ਸਾਰੇ ਦੋਸੀਆਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਬ੍ਰਾਮਦ ਹੋਈ ਹੈਰੋਇਨ ਸਮੇਤ ਦੋਸੀਆਂ ਵੱਲੋਂ ਵਰਤੀਆਂ ਜਾ ਰਹੀਆਂ ਦੋਵੇਂ ਗੱਡੀਆਂ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। 

ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਦੋਸ਼ੀ ਨਿਖੁਲ ਕਟਿਆਲ ਉਮਰ ਕਰੀਬ 27 ਸਾਲ ਬੀ.ਸੀ.. ਕੀਤੀ ਹੋਈ ਹੈ, ਇਸ ਵਿਰੁੱਧ ਪਹਿਲਾਂ ਵੀ ਚੰਡੀਗੜ੍ਹ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ 2 ਮੁਕੱਦਮੇ ਦਰਜ ਹਨ।  ਦੋਸ਼ੀ ਚਰਨਜੋਤ ਸਿੰਘ ਉਮਰ ਕ੍ਰੀਬ 29 ਸਾਲ ਨੇ ਐਮ..ਕੀਤੀ ਹੋਈ ਹੈ ਅਤੇ ਏਅਰਲਾਈਨ ਕੰਪਨੀ ਇੰਡਸਟਰੀਅਲ ਏਰੀਆ ਫੇਸ-8 ਮੋਹਾਲੀ ਵਿਖੇ ਨੌਕਰੀ ਕਰਦਾ ਹੈ, ਦੋਸ਼ੀ ਹਰਪ੍ਰੀਤ ਸਿੰਘ ਉਮਰ ਕਰੀਬ 26 ਸਾਲ ਬੀ.ਟੈੱਕ ਕੀਤੀ ਹੋਈ ਹੈ, ਦੋਸੀ ਸੁਖਬੀਰ ਸਿੰਘ ਉਰਫ ਸੁੱਖੀ ਉਮਰ ਕਰੀਬ 27 ਸਾਲ 10ਵੀ ਪਾਸ ਹੈ, ਇਸ ਵਿਰੁੱਧ ਥਾਣਾ ਸਦਰ ਖਰੜ ਵਿਖੇ ਪਹਿਲਾਂ ਵੀ ਐਨ.ਡੀ.ਪੀ.ਐਸ.ਐਕਟ ਤਹਿਤ ਮੁਕੱਦਮਾ ਦਰਜ ਹੈ। ਦੋਸੀ ਗਗਨ ਕੁਮਾਰ ਉਮਰ ਕ੍ਰੀਬ 33 ਸਾਲ ਗਰੈਜੂਏਸ਼ਨ ਕੀਤੀ ਹੋਈ ਹੈ, ਜੋ ਪਹਿਲਾਂ ਚੰਡੀਗੜ੍ਹ ਹੋਮਗਾਰਡ ਵਿੱਚ ਨੌਕਰੀ ਕਰਦਾ ਸੀ, ਇਸ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ.ਐਕਟ ਤਹਿਤ ਮੁਕੱਦਮਾ ਦਰਜ ਹੈ

ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਇਹ ਹੈਰੋਇਨ ਉੱਤਮ ਨਗਰ ਦਿੱਲੀ ਤੋਂ ਇੱਕ ਨਾਈਜੀਰੀਅਨ ਪਾਸੋਂ ਸਸਤੇ ਰੇਟ ਪਰ ਲਿਆ ਕੇ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਾ ਵਿੱਚ ਆਪਣੀ ਜਾਣ-ਪਹਿਚਾਣ ਦੇ ਆਪਣੇ ਪੱਕੇ ਗ੍ਰਾਹਕਾ ਨੂੰ ਵੇਚ ਦਿੰਦੇ ਸਨ। ਇਹ ਪਿਛਲੇ ਕਰੀਬ 5/6 ਮਹੀਨੇ ਤੋਂ ਲਗਾਤਾਰ ਬੱਸ ਰਾਹੀਂ ਅਤੇ ਆਪਣੀ ਪ੍ਰਾਈਵੇਟ ਕਾਰਾਂ ਰਾਹੀਂ ਹੈਰੋਇਨ ਲਿਆ ਕੇ ਵੇਚ ਰਹੇ ਸਨ। 

ਜਿਲਾ ਪੁਲਿਸ ਮੁੱਖੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆ ਵਿੱਚ ਜਿੰਨੇ ਵੀ ਐਨ.ਡੀ.ਪੀ.ਐਸ.ਐਕਟ ਤਹਿਤ ਮੁਕੱਦਮੇ ਦਰਜ ਹੋਏ ਹਨ, ਉਹਨਾਂ ਵਿੱਚ ਦੋਸ਼ੀਆਂ ਵੱਲੋਂ ਹੈਰੋਇਨ ਦੀ ਖੇਪ ਦਿੱਲੀ ਤੋਂ ਲਿਆਂਦੀ ਜਾਣ ਪਾਈ ਗਈ ਹੈ।  ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ,ਮੁਕੱਦਮਾ ਦੀ ਤਫਤੀਸ਼ ਜਾਰੀ ਹੈ 

No comments:

Post a Comment