Pages

Monday, 4 July 2016

ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ ਵੱਲੋਂ ਪ੍ਰਚਾਰ ਵੈਨ ਦੇ ਸ਼ੋਅ ਦਾ ਆਗਾਜ

By 121 News

Chandigarh 04th July:- ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ ਪ੍ਰੋਗਰਾਮ ਤਹਿਤ ਪਿੰਡ ਭਬਾਤ ਵਿਖੇ ਪ੍ਰਚਾਰ ਵੈਨ ਵੱਲੋਂ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ , ਨੀਤੀਆਂ ਅਤੇ ਲੋਕ ਭਲਾਈ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਗਈਆਂ ਉਥੇ ਲੋਕਾਂ ਨੂੰ ਚਾਰ ਸਾਹਿਬਜ਼ਾਦੇ ਫਿਲਮ ਵੀ ਦਿਖਾਈ ਗਈ ਇਸ ਸ਼ੋਅ ਦਾ ਆਗਾਜ਼ ਕਰਦਿਆਂ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਉਹੀ ਕੌਮਾਂ  ਤਰੱਕੀ  ਕਰਦੀਆਂ ਹਨ ਜਿਹੜੀਆਂ ਆਪਣੇ ਪੁਰਾਤਨ ਇਤਿਹਾਸ ਨੂੰ ਹਮੇਸ਼ਾਂ ਯਾਦ ਰੱਖਦੀਆਂ ਹਨ ਅਤੇ ਆਪਣੇ ਗੁਰੂਆਂ, ਪੀਰਾਂ, ਦੇ ਦਰਸਾਏ ਮਾਰਗਾਂ ਤੇ ਚੱਲ ਕੇ ਕੌਮ ਅਤੇ ਦੇਸ਼  ਦੇ ਭਲੇ ਲਈ ਕੰਮ ਕਰਦੀਆਂ ਹਨ ਊਨ੍ਹਾਂ ਕਿਹਾ ਕਿ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਨੇ ਵੀ ਜਬਰ ਤੇ ਜ਼ੁਲਮ ਦੇ ਖਾਤਮੇ ਲਈ ਆਪਣੀ ਕੁਰਬਾਨੀਆਂ ਦਿੱਤੀਆਂ 

ਐਨ.ਕੇ. ਸ਼ਰਮਾ ਨੇ ਕਿਹਾ ਕਿ ਫਿਲਮ ਚਾਰ ਸਾਹਿਬਜ਼ਾਦੇ ਵੇਖਣ ਲਈ ਹਰੇਕ ਦੇ ਮਨ ਵਿੱਚ ਤਾਂਘ ਸੀ ਪ੍ਰੰਤੂ ਬਹੁਤ ਸਾਰੇ ਲੋਕ ਖਾਸ ਕਰਕੇ ਪਿੰਡਾਂ ਦੇ ਲੋਕ ਇਸ ਫਿਲਮ ਨੂੰ ਵੇਖਣ ਤੋਂ ਵਾਂਝੇ ਰਹਿ ਗਏ ਸਨ, ਪ੍ਰੰਤੂ ਮੌਜੂਦਾ ਸਰਕਾਰ ਨੇ ਇਸ ਫਿਲਮ ਨੂੰ ਪ੍ਰਚਾਰ ਵੈਨ ਰਾਹੀਂ ਆਮ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਲਿਆ ਜਿਸ ਤਹਿਤ ਰਾਜ ਭਰ ਵਿੱਚ ਪ੍ਰਚਾਰ ਵੈਨਾਂ ਰਾਹੀਂ ਇਸ ਫਿਲਮ ਨੂੰ ਦਿਖਾਇਆ ਜਾ ਰਿਹਾ ਹੈ, ਤਾਂ ਜੋ ਨਵੀਂ ਪੀੜ੍ਹੀ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਚਾਰ ਵੈਨਾਂ ਰਾਹੀਂ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਪਿਛਲੇ 9 ਸਾਲ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।  ਐਨ.ਕੇ. ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਵਰਗ ਦੀ ਹਿਤੈਸ਼ੀ ਸਰਕਾਰ ਹੈ ਅਤੇ ਸੂਬੇ ਨੂੰ ਬੁਨਿਆਦੀ ਢਾਂਚੇ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਹੋਰ ਕਿਹਾ ਕਿ ਡੇਰਾਬੱਸੀ ਹਲਕਾ ਜਲਦੀ ਹੀ ਵਿਕਾਸ ਪੱਖੋਂ ਰਾਜ ਦਾ ਮੋਹਰੀ ਹਲਕਾ ਬਣ ਜਾਵੇਗਾ। ਉਨ੍ਹਾਂ ਇਸ ਮੌਕੇ ਦੱਸਿਆ ਕਿ ਜੀਰਕਪੁਰ ਦੇ ਵਿਕਾਸ ਕਾਰਜਾਂ ਤੇ 45 ਕਰੋੜ ਰੁਪਏ ਦੀ ਰਾਸ਼ੀ ਹੋਰ ਖਰਚ ਕੀਤੀ ਜਾ ਰਹੀਂ ਹੈ। ਜਦਕਿ ਪਹਿਲਾਂ ਸ਼ਹਿਰ ਦੀਆਂ 200 ਕਿਲੋਮੀਟਰ ਅੰਦਰੂਨੀ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰਚਾਰ ਵੈਨ ਦੇ ਸੋਅ ਨੂੰ ਪਿੰਡ ਭਬਾਤ ਦੇ ਲੋਕਾਂ ਵੱਲੋਂ ਬੱੜੇ ਹੀ ਉਤਸਾਹ ਨਾਲ ਦੇਖਿਆ। ਇਸ ਮੋਕੇ ਹੋਰ ਪਤਵੰਤੇ ਵੀ ਮੌਜੂਦ ਸਨ 

 

No comments:

Post a Comment