Pages

Monday, 25 July 2016

ਸੈਨਿਕ ਸਦਨ ਦਾ ਉਦਘਾਟਨ 28 ਜੁਲਾਈ ਨੂੰ:ਜਨਰਲ ਕੇ.ਜੇ.ਸਿੰਘ ਕਰਨਗੇ ਉਦਘਾਟਨ

By 121 News

Chandigarh 25th July:- ਸਮੂਹ ਸਾਬਕਾ ਫੋਜੀਆਂ ਨੂੰ ਸਾਰੀਆਂ ਸਹੂਲਤਾ ਇਕ ਛੱਤ ਹੇਠਾਂ ਦੇਣ ਲਈ ਸ਼ੁਰੂ ਕੀਤੇ ਸੈਨਿਕ ਸਦਨ ਦਾ ਉਦਘਾਟਨ ਆਰਮੀ ਕਮਾਂਡਰ ਜਨਰਲ ਕੇ.ਜੇ. ਸਿੰਘ 28 ਜੁਲਾਈ ਨੂੰ ਫੇਜ਼-10, ਐਸ.ਏ.ਐਸ ਨਗਰ, ਪੰਜਾਬ ਵਿਖੇ ਕਰਨਗੇਇਹ ਜਾਣਕਾਰੀ ਲੈਫ. ਕਰਨਲ (ਰਿਟਾ:) ਪੀ.ਐਸ.ਬਾਜਵਾ, ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ,ਐਸ..ਐਸ ਨਗਰ ਨੇ ਦਿੱਤੀ

ਲੈਫ. ਕਰਨਲ (ਰਿਟਾ:) ਪੀ.ਐਸ.ਬਾਜਵਾ ਨੇ ਦੱਸਿਆ ਕਿ ਇਸ ਨਵੇਕਲੇ ਪਾਇਲਟ ਪ੍ਰੋਜੈਕਟ ਤਹਿਤ ਉਸਾਰੇ ਸੈਨਿਕ ਸਦਨ ਵਿਚ ਸਾਬਕਾ ਫੋਜੀਆ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆ ਜਾਂਦੀਆ ਸਾਰੀਆਂ ਸਹੂਲਤਾ ਇਕ ਛੱਤ ਹੇਠ ਮੁਹੱਈਆ ਕਰਵਾਈਆ ਜਾਣਗੀਆਂ।ਉਹਨਾ ਕਿਹਾ ਕਿ ਇਸ ਸੈਨਿਕ ਸਦਨ ਵਿਚ ਆਰਮੀ ਹੈੱਡ ਕੁਆਰਟਰ ਦਾ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ ਜ਼ੋ ਕਿ ਜਵਾਨਾਂ ਦੀਆਂ ਤਨਖਾਹਾ ਅਤੇ ਰਿਕਾਰਡ ਸਬੰਧੀ ਮਾਮਲੇ ਡੀਲ ਕਰੇਗਾ।ਇਸ ਤੋਂ ਇਲਾਵਾ ਲਿਕੂਅਰ ਕੰਨਟੀਨ ਅਤੇ ਗਰੋਸਰੀ ਕੰਨਟੀਨ ਦੀ ਸਹੂਲਤ ਵੀ ਉਪਲੱਬਧ ਹੋਵੇਗੀ। ਇਨਾ ਹੀ ਨਹੀ, ਇਥੇ ਸਾਬਕਾ ਸੈਨਿਕਾਂ ਦੇ ਬੱਚਿਆ ਐਸ.ਆਈ.ਐਮ.ਟੀ ਟ੍ਰਨਿੰਗ ਸੈਟਰ ਹੈ, ਜਿਸ ਵਿਚ ਸਾਬਕਾ ਫੋਜੀਆ ਅਤੇ ਐਸ.ਸੀ/ਬੀ.ਸੀ ਦੇ ਬੱਚਿਆ ਨੂੰ ਬੀ.ਐਸ.ਸੀ(ਆਈ.ਟੀ.), ਐਮ.ਐਸ.ਸੀ.(ਆਈ.ਟੀ) ਅਤੇ ਪੀ.ਜੀ.ਡੀ.ਸੀ.. ਦੀ ਨਾ ਮਾਤਰ ਖਰਚੇ ਤੇ ਪੜਾਈ ਕਰਵਾਈ ਜਾਂਦੀ ਹੈਉਹਨਾ ਦੱਸਿਆ ਕਿ ਇਥੇ ਆਈ.ਡੀ.ਬੀ.ਆਈ ਬੈਂਕ ਦੇ .ਟੀਐੇਮ. ਦੀ ਸੁਵਿਧਾ ਵੀ ਉਪਲੱਬਧ ਕਰਵਾਈ ਗਈ ਹੈ ਅਤੇ ਬਾਹਰੋਂ ਆਉਣ ਵਾਲੇ ਸਾਬਕਾ ਸੈਨਿਕ ਅਤੇ .ਸੀ.ਐਚ.ਐਸ. ਵਿਚ ਇਲਾਜ ਕਰਵਾਉਣ ਵਾਲੇ ਮਰੀਜਾਂ ਦੇ ਨਾਲ ਆਏ ਰਿਬਤੇਦਾਰਾਂ ਲਈ ਸੈਨਿਕ ਰੈਸਟ ਹਾਊਸ ਦਾ ਪ੍ਰਬੰਧ ਹੈ ਉਹਨਾ ਅੱਗੇ ਦੱਸਿਆ ਕਿ ਰੈਸਨ ਹਾਊਸ ਵਿਚ ਕੁਲ 18 ਕਮਰੇ ਉਸਾਰੇ ਜਾਣੇ ਹਨ, ਜਿਨ੍ਹਾਂ ਵਿਚੋਂ 9 ਕਮਰੇ ਪੂਰੀ ਤਰ੍ਹਾਂ ਤਿਆਰ ਹੋ ਚੂਕੇ ਹਨ। ਕਰਨਲ ਬਾਜਵਾ ਨੇ ਦੱਸਿਆ ਕਿ ਇਹ ਸੈਨਿਕ ਸਦਨ ਪੂਰੀ ਤਰ੍ਹਾਂ ਕੰਪਿਊਟਰਾਈਜਡ ਹੈ ਅਤੇ ਪੰਜਾਬ ਸਰਕਾਰ ਦੀ -ਗਵਰਨੈਸ ਨਾਲ ਤਾਲਮੇਲ ਰੱਖਦਾ ਹੈ

ਲੈਫ. ਕਰਨਲ (ਰਿਟਾ:) ਪੀ.ਐਸ.ਬਾਜਵਾ ਨੇ ਵਧੇਰੇ ਜਾਣਕਾਰੀ ਦਿੰਦੀਆ ਦੱਸਿਆ ਕਿ ਬੀਤੇ ਦੀਨੀ ਸੰਪਨ ਹੋਈ ਕੇਂਦਰੀ ਸੈਨਿਕ ਬੋਰਡ ਦੀ ਮੀਟਿੰਗ, ਜਿਸਦੀ ਪ੍ਰਧਾਨਗੀ ਮਾਨਯੋਗ ਰੱਖਿਆ ਮੰਤਰੀ ਭਾਰਤ ਸਰਕਾਰ, ਮਨੋਹਰ ਪ੍ਰਾਰਿਕਰ ਨੇ ਕੀਤੀ ਹੈ, ਵਲੋਂ ਇਸ ਸੈਨਿਕ ਸਦਨ ਵਿਚ .ਸੀ.ਐਚ.ਐਸ. ਬਨਾਉਣ ਅਤੇ ਲਿਫਟ ਲਗਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ

 

No comments:

Post a Comment