By 121 News Reporter
Mohali 13th February:- 22 ਫਰਵਰੀ ਨੂੰ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਅਤੇ ਅਹਾਤੇ ਬੰਦ ਰਹਿਣਗੇ ਅਤੇ ਇਸ ਦਿਨ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ। ਤੇਜਿੰਦਰਪਾਲ ਸਿੰਘ ਸਿੱਧੂ ਜਿਲ੍ਹਾ ਮੈਜਿਸਟ੍ਰੇਟ -ਕਮ- ਜਿਲ੍ਹਾ ਚੋਣ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਦੇ ਤਹਿਤ 22 ਫਰਵਰੀ ਨੂੰ ਵੋਟਾਂ ਵਾਲੇ ਦਿਨ ਸ਼ਾਮ 07.00 ਵਜੇ ਤੱਕ ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਅੰਗਰੇਜ਼ੀ ਅਤੇ ਦੇਸ਼ੀ ਸਰਾਬ ਦੇ ਠੇਕੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਸ਼ਰਾਬ ਹੋਟਲਾਂ, ਰੈਸਟੂਰੈਂਟਾਂ ਅਤੇ ਕਲੱਬਾਂ ਆਦਿ ਵਿਚ ਵੀ ਵਰਤਾਈ ਨਹੀ ਜਾਏਗੀ ਅਤੇ ਨਾ ਹੀ ਕੋਈ ਵਿਆਕਤੀ ਸ਼ਰਾਬ ਦੀ ਸਟੋਰੇਜ਼ ਕਰੇਗਾ ਅਤੇ 22 ਫਰਵਰੀ ਨੂੰ ਡਰਾਈ ਡੇਅ ਵੀ ਐਲਾਨਿਆ ਹੈ ਤਾਂ ਜੋ ਨਗਰ ਨਿਗਮ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹ ਸਕਣ।
No comments:
Post a Comment