By 121 News Reporter
Mohali 05th December:-ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਕੀਤੀ ਸੁਧਾਈ ਮੁਤਾਬਿਕ ਅੰਤਿਮ ਪ੍ਰਕਾਸ਼ਨਾਂ ਦੀ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਸੀ.ਡੀ. ਵੱਖ-ਵੱਖ ਰਾਜਨੀਤੀਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀਆ ਗਈਆਂ ਹਨ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਫ਼ਸਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਗਈ ਵੱਖ-ਵੱਖ ਰਾਜਨੀਤੀਕ ਪਾਰਟੀਆਂ ਦੇ ਨੁਮਾਇੰਦਿਆ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਦੌਰਾਨ ਗੁਰਪ੍ਰੇਮ ਸਿੰਘ ਰੁਮਾਣਾ ਨੇ ਦੱਸਿਆ ਕਿ ਵੋਟਾਂ ਲਈ ਪੋਲਿੰਗ ਬੂਥ ਦੂਜੇ ਇਲਾਕਿਆ 'ਚ ਬਣੇ ਹੋਏ ਹਨ। ਉਨ੍ਹਾਂ ਪੋਲਿੰਗ ਬੂਥ ਇਲਾਕੇ ਮੁਤਾਬਿਕ ਬਣਾਉਣ ਦੀ ਮੰਗ ਕੀਤੀ ਤਾਂ ਜੋ ਵੋਟਰਾਂ ਨੂੰ ਹੋਰਨਾਂ ਥਾਵਾਂ ਤੇ ਵੋਟ ਪਾਉਣ ਨਾ ਜਾਣਾ ਪਵੇ। ਡਿਪਟੀ ਕਮਿਸ਼ਨਰ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਨੁ ਦਰੁਸ਼ਤ ਕਰਵਾਇਆ ਜਾਵੇਗਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੀ੍ਰਮਤੀ ਪੂਨਮਦੀਪ ਕੌਰ, ਤਹਿਸੀਲਦਾਰ (ਚੋਣਾਂ) ਸ੍ਰੀਮਤੀ ਨਰੇਸ ਕਿਰਨ , ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਸ੍ਰ: ਬਲਜੀਤ ਸਿੰਘ ਕੁੰਬੜਾ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸੋਮ ਨਾਥ ਸ਼ਰਮਾ, ਸੀ.ਪੀ.ਆਈ. ਤੋਂ ਮਹਿੰਦਰ ਪਾਲ ਸਿੰਘ, ਆਮ ਆਦਮੀ ਪਾਰਟੀ ਤੋਂ ਕਰਨਲ ਜੇ.ਐਸ. ਸਰੀ, ਇੰਜੀ: ਬਲਦੇਵ ਸਿੰਘ, ਜਗਜੀਤ ਸਿੰਘ ਕਾਹਲੋ, ਐਸ.ਕੁਮਾਰ ਵਰਮਾ, ਜਗਤਾਰ ਸਿੰਘ, ਲਾਭ ਸਿੰਘ, ਰਾਜਪਾਲ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

No comments:
Post a Comment