Pages

Friday, 4 April 2014

​ਚੋਣਾਂ ਪਾਰਦਰਸ਼ਤੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜਾਉਣ ਲਈ ਪੁੱਖਤਾ ਇੰਤਜਾਮ ਕੀਤੇ : ਸਿੱਧੂ

By 121 News Reporter

Mohali 04th April:-- 30 ਅਪ੍ਰੈਲ ਨੂੰ ਹੋਣ ਵਾਲੀਆ ਲੋਕ ਸਭਾ ਚੋਣਾਂ ਨੂੰ ਪੁਰੀ ਪਾਰਦਰਸ਼ਤਾ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜਾਉਣ ਲਈ ਪੁੱਖਤਾ ਇੰਤਜਾਮ ਕੀਤੇ ਗਏ ਹਨ ਅਤੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚੇ ਤੇ ਵਿਸ਼ੇਸ ਨਿਗ੍ਹਾ ਰੱਖੀ ਜਾ ਰਹੀ ਹੈ, ਚੌਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਪੈਸੇ, ਸਰਾਬ, ਨਸ਼ੀਲੇ ਪਦਾਰਥਾ ਜਾਂ ਹੋਰ ਹੱਥਕੰਡੇ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ  ਨੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਚੋਣ ਖਰਚਾ ਨਿਗਰਾਨ ਸ੍ਰੀ ਕੇ.ਕੇ. ਪ੍ਰਸਾਦ ਵੱਲੋਂ ਨੋਡਲ ਅਫ਼ਸਰਾਂ ਅਤੇ ਗਠਿਤ ਕੀਤੀਆਂ ਵੱਖ-ਵੱਖ ਖਰਚਾ ਨਿਗਰਾਨ ਕਮੇਟੀਆਂ ਦੀ ਸੱਦੀ ਮੀਟਿੰਗ ਮੌਕੇ ਦਿੱਤੀ

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਖਰਚਾ ਨਿਗਰਾਨ ਨੂੰ ਦੱਸਿਆ ਕਿ ਚੋਣਾਂ ਨੂੰ ਸ਼ਾਂਤੀ ਪੁਰਵਕ ਅਤੇ ਸੁਚਜੇ ਢੰਗ ਨਾਲ ਨੇਪਰੇ ਚੜਾਉਣ ਲਈ ਬਣਾਈਆਂ ਗਈਆਂ ਵੱਖ-ਵੱਖ ਨਿਗਰਾਨ ਟੀਮਾਂ ਜਿਨ੍ਹਾਂ ਵਿੱਚ ਉਡਨ ਦਸਤੇ, ਵੀਡਿਓ ਨਿਗਰਾਨ ਟੀਮਾਂ, ਸਟੈਟਿਕ ਨਿਗਰਾਨ ਟੀਮਾਂ, ਵੀਡਿਓ ਵਿਊਇੰਗ ਟੀਮਾਂ ਅਤੇ ਮੀਡੀਆ ਮੌਨੀਟਰਿੰਗ ਸੈੱਲ, ਮਾਡਲ ਕੋਡ ਆਫ ਕੰਡਕਟ ਮੋਨੀਟਰਿੰਗ ਸੈੱਲ ਅਤੇ ਖਰਚਾ ਨਿਗਰਾਨ ਸੈੱਲ ਪੁਰੀ ਤਨ ਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਖਰਚਾ ਨਿਗਰਾਨ ਟੀਮਾਂ  ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਚੋਣ ਖਰਚਿਆਂ ਤੇ ਵਿਸ਼ੇਸ ਨਿਗਰਾਨੀ ਰੱਖ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਸਮੂਹ ਪਾਰਟੀਆਂ ਨੂੰ ਚੋਣਾਂ ਨਾਲ ਸਬੰਧਤ ਵਸਤਾਂ ਦੇ ਨਿਰਧਾਰਤ ਕੀਤੇ  ਰੇਟਾਂ ਦੀ ਕਾਪੀ ਵੀ ਦੇ ਦਿੱਤੀ ਗਈ ਹੈ ਅਤੇ ਕੋਈ ਵੀ ਉਮੀਦਵਾਰ ਚੋਣਾਂ ਦੌਰਾਨ 70 ਲੱਖ ਰੁਪਏ ਤੋਂ ਵੱਧ ਰਾਸ਼ੀ ਨਹੀਂ ਖਰਚ ਸਕਦਾ ਜਿਸ ਦਾ ਉਨ੍ਹਾਂ ਨੂੰ ਪੁਰਾ ਹਿਸਾਬ ਕਿਤਾਬ ਰੱਖਣ ਲਈ ਵੀ ਆਖਿਆ ਗਿਆ ਹੈ ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਨਾਲ ਚੋਣ ਖਰਚੇ ਅਤੇ ਆਦਰਸ ਚੋਣ ਜਾਬਤੇ ਸਬੰਧੀ ਮੀਟਿੰਗ ਕਰਕੇ ਉਨ੍ਹਾਂ ਨੂੰ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਗਈ ਹੈ

ਮੀਟਿੰਗ ਨੂੰ ਸੰਬੋਧਨ ਕਰਦਿਆਂ ਖਰਚਾ ਅਬਜਰਵਰ  ਕੇ.ਕੇ ਪ੍ਰਸਾਦ ਨੇ ਕਿਹਾ ਕਿ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜਾਉਣ ਲਈ ਸਾਰੀਆਂ ਟੀਮਾਂ ਦੀ ਅਹਿੰਮ ਭੁਮਿਕਾ ਹੈ ਇਸ ਲਈ ਨਿਯੁਕਤ ਕੀਤੀਆਂ ਟੀਮਾਂ ਦੇ ਇੰਚਾਰਜ ਅਤੇ ਨੋਡਲ ਅਫ਼ਸਰ ਆਪਸੀ ਤਾਲਮੇਲ ਅਤੇ ਜਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੁਰਨ ਤੌਰ ਤੇ ਪਾਲਣਾ ਹੋ ਸਕੇ ਉਨ੍ਹਾਂ ਖਰਚਾ ਨਿਗਰਾਨ ਟੀਮਾਂ ਨੂੰ ਆਪਣੀ ਰਿਪੋਰਟ ਰੋਜ਼ਾਨਾ ਭੇਜਣ ਦੇ ਨਾਲ-ਨਾਲ ਚੋਣਾਂ ਲੜਨ ਵਾਲੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ਤੇ ਪੁਰੀ ਨਿਗਰਾਨੀ ਰੱਖਣ ਲਈ ਆਖਿਆ ਅਤੇ ਕਿਹਾ ਕਿ  ਮੀਟਿੰਗਾਂ ਅਤੇ ਰੈਲੀਆਂ ਦੀ ਵੀਡਿਓਗ੍ਰਾਫੀ  ਸੁਚੱਜੇ ਢੰਗ ਨਾਲ ਕਰਵਾਈ ਜਾਵੇ ਉਨ੍ਹਾਂ ਖਾਸ ਕਰਕੇ ਉਡਨ ਦਸਤੇ, ਵੀਡਿਓ ਨਿਗਰਾਨ ਟੀਮ ਅਤੇ ਸਟੈਟਿਕ ਨਿਗਰਾਨ ਟੀਮਾਂ ਦੇ ਇੰਚਾਰਜਾਂ ਨੂੰ ਆਖਿਆ ਕਿ ਇਨ੍ਹਾਂ ਟੀਮਾਂ ਦੀ ਡਿਊਟੀ ਬੇਹੱਦ ਜਿੰਮਵਾਰੀ ਵਾਲੀ ਅਤੇ ਅਹਿੰਮ ਹੈ ਅਤੇ ਇਨ੍ਹਾਂ ਟੀਮਾਂ ਨੂੰ ਪੁਰੀ ਚੋਕਸੀ ਨਾਲ ਕੰਮ ਕਰਨ ਦੀ ਲੋੜ ਹੈ ਪਰੰਤੂ ਬਿਨ੍ਹਾਂ ਵਜ੍ਹਾਂ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਚੈਕਿੰਗ ਦੌਰਾਨ ਨਰਮੀ ਨਾਲ ਪੇਸ ਆਇਆ ਜਾਵੇ ਉਨ੍ਹਾਂ ਦੱਸਿਆ ਕਿ ਉਹ ਚੋਣ ਖਰਚੇ ਸਬੰਧੀ  ਉਨ੍ਹਾਂ ਦੇ ਮੋਬਾਇਲ  ਨੰਬਰ 89684-32368 ਤੇ ਵੀ ਕੋਈ ਸੂਚਨਾਂ ਦੇ ਸਕਦੇ ਹਨ ਅਤੇ ਇਸ ਤੋਂ ਇਲਾਵਾ ਫੈਕਸ ਨੰਬਰ 01881-220453 ਅਤੇ ਫੋਨ ਨੰਬਰ 01881-220459  ਅਤੇ ਈਮੇਲ expobserverrupnagar@yahoo.com  ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਉਨ੍ਹਾਂ ਦੱਸਿਆ ਕਿ ਚੋਣ ਲੜਨ ਵਾਲੇ ਉਮੀਦਵਾਰ ਜਾਂ ਸਿਆਸੀ ਪਾਰਟੀ ਨੂੰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਏ ਵਿੱਚ ਇਸਤਿਹਾਰ ਦੇਣ ਲਈ ਪਹਿਲਾ ਪ੍ਰਵਾਨਗੀ ਲੈਣੀ ਜਰੂਰੀ ਹੈ ਜਿਸ ਲਈ ਜ਼ਿਲ੍ਹਾ ਪੱਧਰ ਤੇ ਐਮ.ਸੀ.ਐਮ.ਸੀ ਦਾ ਗਠਨ ਕੀਤਾ ਗਿਆ ਹੈ

 

No comments:

Post a Comment