By 121 News Reporter
Mohali 19th March:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਗਰ ਨਿਗਮ ਕਮਿਸ਼ਨਰ ਊਮਾ ਸ਼ੰਕਰ ਗੁਪਤਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 10ਫ਼ੀ ਸਦੀ ਰਿਬੇਟ ਨਾਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 31 ਮਾਰਚ 2014 ਐਲਾਨੀ ਜਾ ਚੁੱਕੀ ਹੈ। ਇਸ ਲਈ ਸ਼ਹਿਰ ਨਿਵਾਸੀਆਂ ਨੂੰ ਜਿਹਨਾਂ ਨੇ ਅਜੇ ਤੱਕ ਪ੍ਰਾਪਰਟੀ ਟੈਕਸ ਨਹੀਂ ਜਮ੍ਹਾਂ ਕਰਵਾਇਆ ਉਹਨਾਂ ਲਈ 31 ਮਾਰਚ ਤੱਕ 10ਫੀ ਸਦੀ ਰਿਬੇਟ ਨਾਲ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦਾ ਸੁਨਹਿਰੀ ਮੌਕਾ ਹੈ। ਉਹਨਾਂ ਦੱਸਿਆ ਕਿ ਟੈਕਸ ਜਮ੍ਹਾਂ ਕਰਵਾਉਣ ਲਈ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ 2 ਸਪੈਸ਼ਲ ਕਾਊਂਟਰ ਬਣਾਏ ਗਏ ਹਨ । ਇਸ ਤੋਂ ਇਲਾਵਾ ਸ਼ਹਿਰ ਨਿਵਾਸੀ ਆਪਣਾ ਪ੍ਰਾਪਰਟੀ ਟੈਕਸ ਆਨ ਲਾਇਨ www.mcmohali.org or www.netpnb.com ਤੇ ਵੀ ਜਮ੍ਹਾਂ ਕਰਵਾ ਸਕਦੇ ਹਨ।
No comments:
Post a Comment