Pages

Thursday, 6 February 2014

ਹਰਪ੍ਰੀਤ ਸਿੰਘ ਰੇਖੀ ਬਣੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਪੈਟਰਨ

By 121 News Reporter

Mohali 06th February:-- ਸਮਾਜ ਸੇਵੀ ਅਤੇ ਰੋਟਰੀ ਇੰਟਰਨੈਸ਼ਨਲ ਖਰੜ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਰੇਖੀ ਨੂੰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ (ਸਾਖਾ) ਐਸ..ਐਸ.ਨਗਰ ਦੇ ਪੈਟਰਨ ਬਣæਇਆ Çਗਆ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਉਹਨਾਂ ਨੂੰ ਰੈੱਡ ਕਰਾਸ ਸੋਸਾਇਟੀ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤਾ ਅਤੇ ਪੈਟਰਨ ਬਣਨ ਤੇ ਉਹਨਾਂ ਨੂੰ ਵਧਾਈ ਦਿੱਤੀ। ਹਰਪ੍ਰੀਤ ਸਿੰਘ ਰੇਖੀ ਦੀ ਪਤਨੀ ਸ੍ਰੀਮਤੀ ਜਸਵਿੰਦਰ ਕੋਰ ਰੇਖੀ ਅਤੇ ਦੋਵੇਂ ਸਪੁੱਤਰੀਆਂ ਦਮਨਜੀਤ ਕੌਰ ਰੇਖੀ ਤੇ ਮਨਜੀਤ ਕੌਰ ਰੇਖੀ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀਆਂ ਲਾਇਫ਼ ਮੈਂਬਰ ਬਣੀਆਂ।

ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀਆ ਗਤੀਵਿਧੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇਗਾ ਸ਼ਹਿਰੀ ਖੇਤਰਾਂ ਦੇ ਨਾਲ - ਨਾਲ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਵੀ ਇਸ ਨਾਲ ਜੋੜਿਆ ਜਾਵੇਗਾ ਤਾਂ ਜੋ  ਗਰੀਬ ਅਤੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।  ਉਹਨਾਂ ਕਿਹਾ ਕਿ ਸ੍ਰੀ ਰੇਖੀ ਦੇ ਪੈਟਰਨ ਬਣਨ ਨਾਲ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਹੋਰ ਮਜ਼ਬੂਤ ਹੋਵੇਗੀ  ਅਤੇ ਇਸ ਸੋਸਾਇਟੀ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਪਿੰਡ ਪੱਧਰ ਤੇ ਆਮ ਲੋਕਾਂ ਨੂੰ ਜਾਣਕਾਰੀ ਮਿਲ ਸਕੇਗੀ। ਉਹਨਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਵੱਧ ਤੋਂ ਵੱਧ ਮੈਂਬਰ ਅਤੇ ਪੈਟਰਨ ਬਣਾ ਕੇ ਇਸ ਸੋਸਾਇਟੀ ਨਾਲ ਜੋੜਿਆ ਜਾਵੇਗਾ ਕਿਉਂਕਿ ਰੈੱਡ ਕਰਾਸ ਸੋਸਾਇਟੀ ਲੋਕ ਭਲਾਈ ਦੇ ਕੰਮਾਂ ਅਤੇ ਗਰੀਬ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਸੇਸ਼ ਭੂਮਿਕਾ ਨਿਭਾਉਂਦੀ ਹੈ ਅਤੇ ਇਸ ਨਾਲ ਜੁੜ ਕੇ ਵਿਅਕਤੀ ਮਨੁੱਖਤਾਂ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।

ਨਵੇਂ ਬਣੇ ਪੈਟਰਨ ਹਰਪ੍ਰੀਤ ਸਿੰਘ ਰੇਖੀ  ਨੇ ਕਿਹਾ ਕਿ ਉਹ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਪੈਟਰਨ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਹ ਸੋਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਦੀਆਂ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਲੈਣਗੇ ਅਤੇ ਇਸ ਸੋਸਾਇਟੀ ਨਾਲ ਜੁੜਨ ਲਈ ਹੋਰਨਾਂ ਨੂੰ ਵੀ ਪ੍ਰੇਰਤ ਕਰਨਗੇ।

 

No comments:

Post a Comment