Pages

Thursday, 13 February 2014

ਐਸ.ਏ.ਐਸ.ਨਗਰ ਸਹਿਰ ਨਿਵਾਸੀ ਪ੍ਰਾਪਰਟੀ ਸਰਵੇ ਲਈ ਅਪਣਾ ਪੁਰਾ ਸਹਿਯੋਗ ਦੇਣ :ਉਮਾ ਸੰਕਰ ਗੁਪਤਾ

By 121 News Reporter

Mohali 13th February:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਰ ਨਿਵਾਸੀ ਸੀ.ਈ. ਇਨਫੋ ਸਿਸਟਮ ਪ੍ਰਾਈਵੇਟ ਲਿਮ: ਨਿਊ ਦਿੱਲੀ (ਮੈਪਇੰਡੀਆ) ਕੰਪਨੀ ਦੇ ਨੁਮਾਇੰਦੇ ਜੋ ਕਿ ਨਗਰ ਨਿਗਮ ਲਈ ਪ੍ਰਾਪਰਟੀ ਸਰਵੇ ਅਧੀਨ ਲੋੜੀਦੀ ਸੂਚਨਾ ਇਕੱਤਰ ਕਰ ਰਹੇ ਹਨ ਉਨ੍ਹਾ ਨੂੰ ਪੁਰਾ -ਪੁਰਾ ਸਹਿਯੋਗ ਦਿੱਤਾ ਜਾਵੇ। ਇਸ ਗੱਲ ਦੀ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਉਮਾ ਸੰਕਰ ਗੁਪਤਾ ਨੇ ਦਿੰਦਿਆ ਦੱਸਿਆ ਕਿ ਇਸ ਕਾਰਜ ਲਈ ਨਗਰ ਨਿਗਮ ਵੱਲੋਂ ਸਹਿਰ ਦੀਆਂ ਸਾਰੀਆਂ ਰੈਜੀਡੈਂਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨਾਂ ਨੂੰ ਵੀ ਪੱਤਰ ਲਿਖ ਕੇ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੈਪਇੰਡੀਆ ਕੰਪਨੀ ਦੇ ਨੁਮਾਇੰਦੇ ਘਰ-ਘਰ ਜਾ ਕੇ ਪ੍ਰਾਪਰਟੀ ਸਬੰਧੀ ਸਰਵੇ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਲੋੜੀਦੀ ਅਤੇ ਸਹੀਂ ਸੂਚਨਾ ਦੇਣ ਲਈ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਪੀ.ਐਮ.ਸੀ. ਐਕਟ 1976 ਦੀ ਧਾਰਾ 108 ਅਧੀਨ ਇਕੱਤਰ ਕੀਤੀ ਜਾ ਰਹੀ ਹੈ।

 

No comments:

Post a Comment