Pages

Wednesday, 12 February 2014

​ਐਸ.ਏ.ਐਸ. ਨਗਰ ਕੇਂਦਰੀ ਸਹਿਕਾਰੀ ਬੈਂਕ ਨੇ 1.9 ਕਰੋੜ ਦਾ ਸ਼ੁੱਧ ਮੁਨਾਫਾ ਕਮਾਇਆ

By 121 News Reporter
Mohali 12th February:-- ਐਸ..ਐਸ.ਨਗਰ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨੇ ਪਿਛਲੇ ਵਿਤੀ ਸਾਲ ਵਿੱਚ ਇੱਕ ਕਰੋੜ ਨੱਬੇ ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਹੈ ਅਤੇ ਨਾਬਾਰਡ ਵੱਲੋਂ 2006 ਤੋਂ 2013 ਤਕ ਬੈਂਕ ਨੂੰ ਕਲਾਸ ਦਰਜਾ ਦਿੱਤਾ ਗਿਆ ਹੈ।

ਅੱਜ ਇਥੇ ਫੇਜ਼-2 ਵਿਖੇ ਬੈਂਕ ਦੇ ਮੁੱਖ ਦਫਤਰ  ਐਸ.ਸੀ.. 66, ਫੇਜ਼-2, ਮੋਹਾਲੀ ਦੇ ਸਾਹਮਣੇ ਹੋਏ ਸਲਾਨਾ ਆਮ ਇਜਲਾਸ ਵਿਚ ਖੇਤੀਬਾੜੀ ਪ੍ਰਾਇਮਰੀ ਸਭਾਵਾਂ, ਇਨਡਸਟਰੀ, ਐਲ.ਸੀ.ਵੀ. ਕਰੈਡਿਟ ਐਂਡ ਥਰਿਫਟ ਸਭਾਵਾਂ, ਮਕਾਨ ਉਸਾਰੀ ਸਭਾਵਾਂ ਆਦਿ ਦੇ ਪ੍ਰਤੀਨਿਧਾਂ ਦੀ ਭਰਵੀਂ ਹਾਜ਼ਰੀ ਵਾਲੇ ਇਜਲਾਸ ਵਿਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਜਿਲ੍ਹਾ ਰੋਪੜ ਤੇ ਮੋਹਾਲੀ ਦੇ ਡੀ.ਆਰ. ਸਤਵਿੰਦਰ ਕੁਮਾਰ ਨੇ ਸਭਾਵਾਂ ਦੇ ਨਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਈ ਭਾਗੋ ਸਿਹਤ ਸਕੀਮ ਰਾਹੀਂ ਸਭਾਵਾਂ ਦੇ ਮੈਂਬਰਾਂ ਦਾ ਥੋੜੇ ਜਿਹੇ ਪ੍ਰੀਮੀਅਮ ਤੇ 1.5 ਲੱਖ ਤਕ ਕੈਸ਼ਲੈਸੱ ਬੀਮਾ ਕੀਤਾ ਗਿਆ ਹੈ ਜੋ ਕੋਈ ਵੀ ਸਭਾ ਦਾ ਬੰਦਾ ਇਸ ਸਕੀਮ ਰਾਹੀਂ ਮੈਂਬਰ ਬਣ ਕੇ ਵੱਡੇ ਵੱਡੇ ਹਸਪਤਾਲਾਂ ' ਲਾਭ ਉਠਾ ਸਕਦਾ ਹੈ। ਬੈਂਕ ਦੇ ਡਾਇਰੈਕਟਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਜੇਕਰ ਪਿੰਡਾਂ ਦੇ ਕਿਸਾਨ ਆਪਣੇ ਨਿੱਜੀ ਸੰਦ ਖ੍ਰੀਦਣ ਦੀ ਥਾਂ ਸਹਿਕਾਰੀ ਸਭਾਵਾਂ ਰਾਹੀਂ ਕਿਰਾਏ ਤੇ ਲੈਣ ਤਾਂ ਹਰ ਕਿਸਾਨ ਨੂੰ 35% ਬੱਚਤ ਹੋ ਸਕਦੀ ਹੈ। ਬੈਂਕ ਦੀ ਜਿਲ੍ਹਾ ਮੈਨੇਜਰ ਸ੍ਰੀਮਤੀ ਪ੍ਰਗਤੀ ਜੱਗਾ ਨੇ ਕਿਹਾ ਕਿ ਆਧਾਰ ਕਾਰਡ ਆਪਣੇ ਖਾਤੇ ਨਾਲ ਜੋੜ ਕੇ ਖਾਤੇਦਾਰ ਸਰਕਾਰ ਦੀਆਂ ਵੱਖ ਵੱਖ ਸਬਸਿਡੀਆਂ ਆਪਣੇ ਖਾਤੇ ' ਸਿੱਧੀਆਂ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ 5000 ਰੁਪਏ ਲਗਾਤਾਰ ਆਪਣੇ ਖਾਤੇ ' ਰੱਖਣ ਵਲਾ ਖਾਤੇਦਾਰ 5 ਲੱਖ ਤਕ ਦਾ ਬੀਮਾ ਕਰਵਾ ਸਕਦਾ  ਹੈ।

ਬੈਂਕ ਦੇ ਡਾਇਰੈਕਟਰ . ਮਨਜੀਤ ਸਿੰਘ ਮੁੰਧੋ, ਜਿਨਾਂ ਦੀ ਪ੍ਰਧਾਨਗੀ ਹੇਠ ਇਹ ਆਮ ਇਜਲਾਸ ਕੀਤਾ ਗਿਆ, ਨੇ ਸਭਾਵਾਂ ਦੇ ਕਈ ਮਸਲੇ ਹੱਲ ਕਰਨ ਦਾ ਐਲਾਨ ਕੀਤਾ ਤੇ ਸਭ ਦਾ ਧੰਨਵਾਦ ਕੀਤਾ।

 

No comments:

Post a Comment