By 121 News Reporter
Mohali 29th January:-- ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਦਲੀਪ ਸਿੰਘ ਪਾਂਧੀ ਨੇ ਹਾਲ ਹੀ ਵਿੱਚ ਵੈਸਟ ਬੰਗਾਲ ਵਿਚ ਇੱਕ 20 ਸਾਲਾ ਕਬਾਇਲੀ ਲੜਕੀ ਨਾਲ ਵਾਪਰੀ ਗੈਂਗ ਰੇਪ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਗੈਂਗ ਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸ਼ਜਾਵਾ ਮਿਲਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਵੈਸਟ ਬੰਗਾਲ ਦੀ ਸਰਕਾਰ ਨੂੰ ਗੈਂਗ ਰੇਪ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਲੋਕਾਂ ਦੇ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ ਵਿੱਚ ਡੱਕਣਾਂ ਚਾਹੀਦਾ ਹੈ। ਇਸੇ ਤਰ੍ਹਾਂ ਉਹਨਾਂ ਰਾਜਸਥਾਨ 'ਚ ਅਜਮੇਰ ਜ਼ਿਲ੍ਹੇ ਦੀ 13 ਸਾਲਾ ਛੇੜਛਾੜ ਦਾ ਸ਼ਿਕਾਰ ਦਲਿਤ ਲੜਕੀ ਨੂੰ ਕੇਸ ਨਾ ਵਾਪਿਸ ਲਏ ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ ਦੀ ਵੀ ਸਖ਼ਤ ਅਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਸਮਾਜ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬਹੁਤ ਹੀ ਮੰਦਭਾਗੀਆਂ ਹਨ । ਜਿਸ ਲਈ ਸਰਕਾਰਾਂ ਨੂੰ ਸਖ਼ਤ ਕਦਮ ਪੁੱਟਣ ਦੀ ਲੋੜ ਹੈ।
No comments:
Post a Comment