Pages

Monday, 27 January 2014

​ਇੱਕ ਲੱਖ ਇੱਕਵੰਜਾ ਹਜਾਰ ਅਤੇ ਟ੍ਰਾਫੀ ਉੱਤੇ ਪੱਤੋਂ ਹੀਰਾ ਸਿੰਘ ਅਕੈਡਮੀ ਨੇ ਕੀਤਾ ਕਬਜਾ

By 121 News Reporter

Mohali 27th January:-- ਨੌਰਥ ਕਿੰਗਜ ਸਪੋਰਟਸ ਐਂਡ ਵੈਲਫੇਅਰ ਕਲੱਬ ਆਸਟ੍ਰੇਲੀਆ ਮੋਹਾਲੀ ਵੱਲੋਂ ਮੋਹਾਲੀ ਦੇ ਦੁਸਹਿਰਾ ਗਰਾਊਂਡ ਵਿਖੇ ਕਰਵਾਏ ਗਏ ਦੂਜੇ ਗੇੜ ਦੇ ਕਬੱਡੀ  ਮੁਕਾਬਲਿਆਂ ਵਿੱਚ ਪੰਜਾਬ ਫੈਡਰੇਸ਼ਨ ਦੀਆਂ ਅਕੈਡਮੀਆਂ ਦੇ ਹੋਏ ਜਬਰਦਸਤ ਮੁਕਾਬਲਿਆਂ ਵਿੱਚ ਪੱਤੋਂ ਹੀਰਾ ਸਿੰਘ ਅਕੈਡਮੀ ਦੀ ਟੀਮ ਨੇ ਅਜਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਅਕੈਡਮੀ ਦੀ ਟੀਮ ਨੂੰ 38-29 ਅੰਕਾਂ ਦੇ ਫਰਕ ਨਾਲ ਹਰਾਕੇ ਆਸਟ੍ਰੇਲੀਆ ਕਬੱਡੀ ਕੱਪ ਤੇ ਕਬਜਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਅਤੇ ਇਸ ਦੇ ਨਾਲ ਹੀ ਇਸ ਟੀਮ ਨੂੰ ਇੱਕ ਲੱਖ ਇੱਕਵੰਜਾ ਹਜਾਰ ਰੁਪਏ ਦਾ ਨਕਦ ਇਨਾਮ ਵੀ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ। ਇਨਾਂ ਮੁਕਾਬਲਿਆਂ ਵਿੱਚ ਦੂਜੇ ਨੰਬਰ ਤੇ ਰਹੀ ਘੱਲ ਕਲਾਂ ਦੀ ਟੀਮ ਨੂੰ ਵੀ ਮੌਕੇ ਤੇ ਹੀ ਇੱਕ ਲੱਖ ਰੁਪਏ ਦਾ ਦੂਜਾ ਇਨਾਮ ਦਿੱਤਾ ਗਿਆ। ਇਸ ਮੌਕੇ ਤੇ ਨਿੰਦੀ ਬੈਨੜਾ ਅਤੇ ਦੋਲੀ ਅਲਕਾਰਾ ਨੂੰ ਬੈਸਟ ਜਾਫੀ ਅਤੇ ਬੈਸਟ ਰੇਡਰ ਹੋਣ ਤੇ ਮੋਟਰਸਾਇਕਲ ਇਨਾਮ ਦੇ ਤੌਰ ਤੇ ਦਿੱਤੇ ਗਏ ਜਦ ਕਿ ਸੈਮੀਫਾਇਨਲ ਦੇ ਬੈਸਟ ਜਾਫੀ ਅਤੇ ਬੈਸਟ ਰੇਡਰਾਂ ਨੂੰਸੋਨੇ ਦੀਆਂ ਮੁੰਦਰੀਆਂ ਇਨਾਮ ਦੇ ਤੌਰ ਤੇ ਦਿੱਤੀਆਂ ਗਈਆਂ।

ਇਸ ਟੂਰਨਾਮੈਂਟ ਦਾ ਉਦਘਾਟਨ ਸੁਖਜਿੰਦਰ ਸਿੰਘ ਸਿੱਧੂ ਕਰਜਸਾਧਕ ਅਫਸਰ ਨਗਰ ਕੌਂਸਲ ਖਰੜ ਵੱਲੋਂ  ਕੀਤਾ ਗਿਆ ਅਤੇ ਉਨਾਂ ਵੱਲੋਂ ਟੂਰਨਾਮੈਂਟ ਦੇ ਪਹਿਲੇ ਮੈਚ ਦੀ ਸ਼ੁਰੂਆਤ ਕਰਵਾਈ ਗਈ । ਇਸ ਤੋਂ ਇਲਾਵਾ ਉਨਾਂ ਵੱਲੋਂ ਪ੍ਰਬੰਧਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਧ ਤੋਂ ਵੱਧ ਮਾਲੀ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਤੇ ਉਨਾਂ ਕਿਹਾ ਕਿ ਨੌਰਥ ਕਿੰਗਜ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਵਾਕੇ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਇੱਕ ਕਾਮਯਾਬ ਉਪਰਾਲਾ ਕੀਤਾ ਹੈ। ਇਸ ਮੌਕੇ ਤੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੀ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਦੀ ਨਵ ਨਿਯੁਕਤ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਅੱਜ ਹਜਾਰਾਂ ਦਾ ਇਹ ਵੱਡਾ ਇਕੱਠ ਇਹ ਸਾਬਿਤ ਕਰ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਆਪਣੀ ਮਾਂ ਖੇਡ ਕਬੱਡੀ ਵੱਲ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਯਤਨ ਕਾਮਯਾਬ ਹੋ ਰਹੇ ਹਨ ਅਤੇ ਪੰਜਾਬ ਦਾ ਨੌਜਵਾਨ ਨਸ਼ਿਆਂ ਤੋਂ ਦੂਰ ਜਾ ਰਿਹਾ ਹੈ। ਇਸ ਮੌਕੇ ਤੇ ਸੀਨੀਅਰ ਯੂਥ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਬਧਕਾਂ ਨੂੰ ਸਰਕਾਰ ਵੱਲੋਂ ਆਰਥਿਕ ਮਦਦ ਦਾ ਵਾਅਦਾ ਵੀ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੋਹਾਲੀ ਹਲਕੇ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ, ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ, ਜਿਲਾ ਪ੍ਰਧਾਨ ਅਕਾਲੀ ਦਲ ਬਾਦਲ ਜਥੇਦਾਰ ਉਜਾਗਰ ਸਿੰਘ ਬਡਾਲੀ ਆਦਿ ਵੱਲੋਂ ਇਸ ਮੌਕੇ ਤੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਰੱਖੇ ਗਏ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਕਲੱਬ ਦੀ ਬੇਹਤਰੀ ਲਈ ਅੱਗੇ ਤੋਂ ਵੀ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।

ਨੌਰਥ ਕਿੰਗਜ ਸਪੋਰਟਸ ਐਂਡ ਵੈਲਫੇਅਰ ਕਲੱਬ ਆਸਟ੍ਰੇਲੀਆ ਅਤੇ ਮੋਹਾਲੀ ਦੇ ਚੇਅਰਮੈਨ ਰਵਿੰਦਰ ਰਵੀ, ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਲਵਦੀਪ ਸਿੰਘ , ਗੁਰਜੀਤ ਸਿੰਘ, ਗੋਗੀ ਸਰਪੰਚ ਕਲੌਂਦੀ ਆਦਿ ਨੇ ਦੱਸਿਆ ਕਿ ਇਸ ਵਿਸ਼ਾਲ ਟੂਰਨਾਮੈਂਟ ਨੂੰ ਆਯੋਜਿਤ ਕਰਨ ਲਈ ਸੁਖਜਿੰਦਰ ਸਿੰਘ ਸਿੱਧੂ,ਆਰ ਕੇ ਐਮ ਸਿਟੀ, ਉਮਰਾਓ ਸਿੰਘ, ਗੁਰਦੀਪ ਸੈਣੀ ਐਸ ਐਚ ਓ, ਕੁਲਵਿੰਦਰ ਸਿੰਘ ਸਰਪੰਚ ਆਦਿ ਵੱਲੋਂ ਵੀ ਸਹਿਯੋਗ ਦਿੱਤਾ ਗਿਆ।            

 

No comments:

Post a Comment