Pages

Friday, 10 January 2014

ਮੋਹਾਲੀ ਪ੍ਰੈਸ ਕਲੱਬ ਨੇ ਬਾਲੜੀਆਂ ਦੀ ਸ਼ਾਨੋ ਸ਼ੌਕਤ ਨਾਲ ਮਨਾਈ ਲੋਹੜੀ

By 121 News Reporter

Mohali 10th January:-- ਪੁਰਸ਼ ਪ੍ਰਧਾਨ ਸਮਾਜ ਵਿੱਚ ਪਹਿਲਾਂ ਕੇਵਲ ਲੜਕਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਸੀ ਪ੍ਰੰਤੂ ਹੁਣ ਸਮਾਂ ਤਬਦੀਲ ਹੋ ਚੁੱਕਾ ਹੈ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਸਗੋਂ ਬਹੁਤ ਸਾਰੇ ਖੇਤਰਾਂ ਵਿੱਚ ਮੋਹਰੀ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਤੇ ਵਣਜ ਵਿਭਾਗ ਦੇ ਮੰਤਰੀ ਮਦਨ ਮੋਹਨ ਮਿੱਤਲ ਨੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਇਸ ਨਵੇਂ ਸਾਲ ਵਿਚ ਜਨਮੀਆਂ ਨਵ ਬੱਚੀਆਂ ਨੂੰ ਸਮਰਪਿਤ ਧੀਆਂ ਦੀ ਲੋਹੜੀ ਦਾ ਤਿਉਹਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੀਤਾ।

ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸਮਾਜ ਵਿਚ ਲੜਕੀਆਂ ਦਾ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਹੈ।  ਪ੍ਰੈਸ ਕਲੱਬ ਮੋਹਾਲੀ ਨੇ ਬਾਲੜੀਆਂ ਨੂੰ ਸਤਿਕਾਰ ਦੇਣ ਲਈ ਨਵੇਂ ਸਾਲ 'ਚ ਜਨਮੀਆਂ ਨਵ ਬੱਚੀਆਂ ਦੀ ਲੋਹੜੀ ਦਾ ਤਿਉਹਾਰ ਮਨਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ । ਉਹਨਾਂ ਕਿਹਾ ਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਪਹਿਲਾਂ ਕੇਵਲ ਲੜਕਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਸੀ ਪ੍ਰੰਤੂ ਹੁਣ ਸਮਾਂ ਤਬਦੀਲ ਹੋ ਚੁੱਕਾ ਹੈ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਸਗੋਂ ਬਹੁਤ ਸਾਰੇ ਖੇਤਰਾਂ ਵਿੱਚ ਮੋਹਰੀ ਹਨ। ਉਹਨਾਂ ਕਿਹਾ ਕਿ ਲੜਕੀਆਂ ਹਮੇਸ਼ਾ ਆਪਣੇ ਮਾਂ ਪਿਓ ਅਤੇ ਭਰਾਵਾਂ ਦੀ ਸੁੱਖ ਮੰਗਦੀਆਂ ਹਨ ਭਾਵੇਂ ਉਹ ਕਿਤੇ ਵੀ ਹੋਣ। ਉਹਨਾਂ ਕਿਹਾ ਕਿ  ਲੜਕਿਆਂ ਦੀ ਤਰ੍ਹਾਂ ਲੜਕੀਆਂ ਦੀ ਲੋਹੜੀ ਮਨਾਉਣਾ ਵੀ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਲੜਕੀਆਂ ਦਾ ਸਮਾਜ ਵਿਚ ਬਹੁਤ ਸਤਿਕਾਰ ਵਧਦਾ ਹੈ।

ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪਰੇਮ ਸਿੰਘ ਚੰਦੂਮਾਜਰਾ  ਨੇ ਇਸ ਮੌਕੇ ਪ੍ਰੈਸ ਕਲੱਬ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ  ਬਾਲੜੀਆਂ ਨੂੰ ਸਮਰਪੱਤ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਦੇ ਤਿਉਹਾਰ ਮਨਾਉਣੇ ਅੱਜ ਸਮੇਂ ਦੀ ਲੋੜ ਹੈ ਅਜਿਹੇ ਤਿਉਹਾਰ ਸਭ ਤੋਂ ਵੱਡੀ ਸਮਾਜਿਕ ਬੁਰਾਈ ਭਰੂਣ ਹੱਤਿਆ ਨੂੰ ਰੋਕਣ ਵਿੱਚ ਸਹਾਈ ਹੁੰਦੇ ਹਨ।  ਉਹਨਾਂ ਕਿਹਾ ਕਿ ਲੜਕੀਆਂ ਦੇ ਜਨਮ ਦਿਨ ਅਤੇ ਅਜਿਹੇ ਸਮਾਜਿਕ ਤਿਉਹਾਰ ਮਨਾਉਣ ਨਾਲ ਲੜਕੀਆਂ ਅਤੇ ਲੜਕਿਆਂ ਦੇ ਸਤਿਕਾਰ ਵਿਚ ਭੇਦ-ਭਾਵ ਖਤਮ ਹੁੰਦਾ ਹੈ

ਇਸ ਮੌਕੇ  ਅਨਿਲ ਭਾਰਦਵਾਜ ਨੇ ਦੱਸਿਆ ਕਿ ਦੋਂਵੇ ਪ੍ਰੈਸ ਕਲੱਬਾਂ ਨੂੰ ਇੱਕਠ ਕਰਕੇ ਬਣਾਏ ਇਕ ਪ੍ਰੈਸ ਕਲੱਬ ਦੀ ਕਮੇਟੀ ਵਿਚ ਕੇਵਲ ਸਿੰਘ ਰਾਣਾ ਨੂੰ ਚੇਅਰਮੈਨ, ਗੁਰਮੀਤ ਸਿੰਘ ਸ਼ਾਹੀ ਨੂੰ ਕਨਵੀਨਰ, ਦਰਸ਼ਨ ਸਿੰਘ ਸੋਢੀ ਨੂੰ ਪ੍ਰਧਾਨ, ਸੁਖਦੇਵ ਸਿੰਘ ਪਟਵਾਰੀ ਨੂੰ ਸਕੱਤਰ ਜਨਰਲ ਅਤੇ ਰਣਜੀਤ ਰਾਣਾ ਨੂੰ ਸੀਨੀਅਰ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਉੱਘੇ ਲੋਕ ਗਾਇਕਾਂ ਨੇ ਵੀ ਚੰਗਾ ਰੰਗ ਬੰਨ੍ਹਿਆ। ਸਟੇਜ਼ ਸਕੱਤਰ ਦੀ ਭੂਮਿਕਾ ਜਸਵੰਤ ਰਾਏ ਸ਼ਰਮਾ ਨੇ ਬਾਖੂਬੀ ਨਿਭਾਈ।

 

No comments:

Post a Comment