Pages

Monday, 16 December 2013

ਪੰਜਾਬ ਵਿੱਚ 6 ਅਧੁਨਿਕ ਲੱਕੜ ਮੰਡੀਆਂ ਸਥਾਪਿਤ ਕੀਤੀਆਂ ਜਾਣਗੀਆਂ : ਚੁਨੀ ਲਾਲ

By 121 News Reporter
Mohali,16th December:-- ਪੰਜਾਬ ਵਿੱਚ ਵਣਾਂ ਹੇਠਲਾ ਰਕਬਾ ਵਧਾ ਕੇ 15ਫ਼ੀ ਸਦੀ
ਕੀਤਾ ਜਾਵੇਗਾ ਅਤੇ ਰਾਜ ਵਿੱਚ 6 ਅਧੁਨਿਕ ਲੱਕੜ ਮੰਡੀਆਂ ਦੀ ਸਥਾਪਨਾਂ ਕੀਤੀ ਜਾਵੇਗੀ
ਤਾਂ ਜੋ ਰਾਜ ਵਿੱਚ ਐਗਰੋ ਫੋਰੈਸਟਰੀ ਅਤੇ ਲੱਕੜ ਅਧਾਰਿਤ ਉਦਯੋਗਾਂ ਨੂੰ ਬੜਾਵਾ ਮਿਲ
ਸਕੇ। ਇਸ ਗੱਲ ਦੀ ਜਾਣਕਾਰੀ ਵਣ ਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਵਿਭਾਗ ਪੰਜਾਬ ਦੇ
ਮੰਤਰੀ ਚੁਨੀ ਲਾਲ ਭਗਤ ਨੇ ਵਣ ਭਵਨ ਵਿਖੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ
ਦਿੱਤੀ। ਸ੍ਰੀ ਭਗਤ ਅੱਜ ਇੱਥੇ ਨਵ ਨਿਯੁਕਤ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ
ਚੇਅਰਮੈਨ ਵਿਜੇ ਸਾਂਪਲਾ ਵੱਲੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਣ ਸਮੇਂ ਪੁੱਜੇ ਹੋਏ
ਸਨ। ਵਿਜੇ ਸਾਂਪਲਾ ਨੇ ਆਪਣੇ ਆਹੁਦੇ ਦਾ ਕਾਰਜਭਾਰ ਚੁਨੀ ਲਾਲ ਭਗਤ ਅਤੇ ਭਾਰਤੀ ਜਨਤਾ
ਪਾਰਟੀ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ, ਵਾਇਸ ਚੇਅਰਮੈਨ ਯੋਜਨਾ ਬੋਰਡ ਪੰਜਾਬ ਪ੍ਰੋ:
ਰਾਜਿੰਦਰ ਭੰਡਾਰੀ , ਮੁੱਖ ਮੰਤਰੀ ਪੰਜਾਬ ਦੇ ਸਹਾਇਕ ਮੀਡੀਆ ਸਲਾਹਕਾਰ ਵੀਨੀਤ ਜੋਸ਼ੀ,
ਅਸ਼ਵਨੀ ਕੁਮਾਰ ਸ਼ਰਮਾ, ਮਨੋਰੰਜਨ ਕਾਲੀਆ (ਦੋਵੇਂ ਵਿਧਾਇਕ), ਜ਼ਿਲ੍ਹਾ ਪ੍ਰਧਾਨ ਭਾਜਪਾ
ਸੁਖਵਿੰਦਰ ਗੋਲਡੀ ਅਤੇ ਹੋਰ ਆਗੂਆਂ ਦੀ ਮੌਜੂਦਗੀ ਵਿੱਚ ਸੰਭਾਲਿਆ। ਇਸ ਮੌਕੇ ਭਾਰਤੀ
ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪਾਰਟੀ ਵਰਕਰ ਵੀ ਮੌਜੂਦ ਸਨ।
ਜੰਗਲਾਤ ਮੰਤਰੀ ਪੰਜਾਬ ਨੇ ਦੱਸਿਆ ਕਿ ਰਾਜ ਵਿੱਚ ਸੜਕਾਂ ਦੇ ਦੁਆਲੇ, ਸਰਕਾਰੀ ਜ਼ਮੀਨਾਂ,
ਸਕੂਲਾਂ ਅਤੇ ਕਾਲਜਾਂ ਵਿੱਚ ਖਾਲੀ ਪਈਆਂ ਥਾਵਾਂ ਤੇ ਹਰ ਸਾਲ 4 ਕਰੋੜ 50 ਲੱਖ ਬੂਟੇ
ਲਗਾਏ ਜਾਣਗੇ। ਇਸ ਕਾਰਜ ਲਈ ਰਾਜ ਦੇ ਸਮੂਹ ਬੋਰਡਾਂ, ਕਾਰਪੋਰੇਸ਼ਨਾਂ, ਏਜੰਸੀਆਂ ਅਤੇ
ਸਰਕਾਰੀ ਵਿਭਾਗਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ । ਉਹਨਾਂ ਦੱਸਿਆ ਕਿ ਇਸ ਸਾਲ 1 ਕਰੋੜ
32 ਲੱਖ ਬੂਟੇ ਲਗਾਏ ਗਏ ਹਨ। ਜੰਗਲਾਤ ਵਿਭਾਗ ਦੀਆਂ ਕੁੱਲ 252 ਨਰਸਰੀਆਂ ਹਨ । ਜਿਹਨਾਂ
ਵਿੱਚ 463 ਲੱਖ ਬੂਟੇ ਤਿਆਰ ਕੀਤੇ ਗਏ। ਉਹਨਾਂ ਹੋਰ ਦੱਸਿਆ ਕਿ ਕਾਦੀਆਂ ਫੋਰੈਸਟ
ਲੁਧਿਆਣਾ ਵਿਖੇ ਫੋਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਦੀ ਭਾਈਵਾਲੀ ਨਾਲ ਇੱਕ ਕਲੋਨਲ
ਯੂ.ਕੇ ਲਿਫਟਸ ਦੀ ਵੱਡੀ ਨਰਸਰੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਵਿੱਚ ਹਰ
ਸਾਲ ਤਕਰੀਬਨ 50 ਲੱਖ ਕਲੋਨਲ ਪਲਾਂਟਸ ਤਿਆਰ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਰਾਜ
ਵਿੱਚ ਕਿਸਾਨਾਂ ਨੂੰ ਕਲੋਨਲ ਸਫੈਦੇ ਦੇ ਬੂਟੇ ਮੁਫ਼ਤ ਵੰਡੇ ਜਾਣਗੇ। ਪੱਤਰਕਾਰਾਂ ਨਾਲ
ਗੈਰਰਸਮੀ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਨੇ
ਕਿਹਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਾ ਤੈਅ ਹੋ ਚੁੱਕਾ ਹੈ ਅਤੇ
ਲੋਕ ਇਸਦਾ ਫੈਸਲਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ
ਆਰਥਿਕ ਮੰਦਹਾਲੀ ਵਿੱਚ ਧਕੇਲਣ ਦੇ ਨਾਲ ਨਾਲ ਭ੍ਰਿਸਟਾਚਾਰ ਦੇ ਸਾਰੇ ਹੱਦਬੰਨੇ ਵੀ ਪਾਰ
ਕਰ ਦਿੱਤੇ ਹਨ ਅਤੇ ਕੇਂਦਰ ਦੀ ਸਰਕਾਰ ਘੁਟਾਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ
ਕੇਂਦਰ ਦੀ ਸਰਕਾਰ ਨੂੰ ਦੇਸ਼ ਦੇ ਲੋਕਾਂ ਦੀ ਭਲਾਈ ਲਈ ਬਿਲਕੁਲ ਪ੍ਰਵਾਹ ਨਹੀਂ । ਆਮ
ਆਦਮੀ ਨੂੰ ਮਹਿੰਗਾਈ ਕਾਰਨ ਜਿਉਣਾ ਵੀ ਦੁੱਭਰ ਹੋਇਆ ਪਿਆ ਹੈ ਅਤੇ ਮਹਿੰਗਾਈ ਨੇ ਲੋਕਾਂ
ਦਾ ਲੱਕ ਤੋੜਿਆ ਹੋਇਆ ਹੈ। ਉਹਨਾਂ ਦੱਸਿਆ ਕਿ ਦੇਸ਼ ਦੇ ਲੋਕ ਕਾਂਗਰਸ ਨੂੰ ਨਕਾਰ ਚੁੱਕੇ
ਹਨ ਅਤੇ ਉਹ ਕਾਂਗਰਸ ਦੀਆਂ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਬਾਰੇ ਪੂਰੀ
ਤਰ੍ਹਾਂ ਜਾਣੂੰ ਹੋ ਚੁੱਕੇ ਹਨ। ਇਸ ਮੌਕੇ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ ਨਵ
ਨਿਯੁਕਤ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ
ਕਿ ਪੰਜਾਬ ਸਰਕਾਰ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਹ ਆਪਣੀ ਜਿੰਮੇਵਾਰੀ
ਨੂੰ ਸੇਵਾ ਭਾਵਨਾ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣਗੇ।

No comments:

Post a Comment