Pages

Thursday, 12 December 2013

ਐਸ.ਏ.ਐਸ.ਨਗਰ ਵਿਖੇ ਅਧੁਨਿਕ ਕਿਸਮ ਦੀ ਬਣਾਈ ਜਾ ਰਹੀ ਗਊਸ਼ਾਲਾ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਮੁਕੰਮਲ : ਸਿੱਧੂ

By 1 2 1 News Reporter
Mohali 12th December:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਫੇਜ਼ -1 ਵਿਖੇ ਬਣਾਈ
ਜਾ ਰਹੀ ਅਧੁਨਿਕ ਕਿਸਮ ਦੀ ਗਊਸ਼ਾਲਾ ਤੇ 1 ਕਰੋੜ 20 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ
ਇਸ ਤੇ ਹੁਣ ਤੱਕ 60 ਲੱਖ ਰੁਪਏ ਖਰਚ ਕਰਕੇ ਪਹਿਲਾ ਫੇਸ ਮੁਕੰਮਲ ਕਰ ਲਿਆ ਗਿਆ ਹੈ ਅਤੇ
ਦੂਜੇ ਫੇਸ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਜਿਸ ਤੇ 60 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਗਊਸ਼ਾਲਾ 'ਚ
ਮੁਕੰਮਲ ਹੋਏ ਪਹਿਲੇ ਫੇਸ ਦਾ ਅਤੇ ਦੂਜੇ ਫੇਸ਼ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਮੋਕੇ
ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ 500 ਪਸ਼ੂਆਂ ਨੂੰ ਰੱਖਣ ਦੀ ਸਮਰੱਥਾ
ਹੋਵੇਗੀ। ਉਹਨਾਂ ਦੱਸਿਆ ਕਿ ਐਸ.ਏ.ਐਸ.ਨਗਰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ
ਗੰਭੀਰ ਬਣਦੀ ਜਾ ਰਹੀ ਸੀ। ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਦੇ ਨਾਲ ਨਾਲ ਸੜਕੀ
ਹਾਦਸੇ ਵੀ ਵਾਪਰਦੇ ਸਨ ਪੰਤੂ ਗਊਸ਼ਾਲਾ ਦੇ ਬਣਨ ਨਾਲ ਇਸ ਸਮੱਸਿਆ ਤੇ ਕਾਬੂ ਪਾਇਆ ਜਾ
ਸਕੇਗਾ। ਉਹਨਾਂ ਦੱਸਿਆ ਕਿ ਸ਼ਹਿਰ 'ਚ ਘੁੰਮਣ ਵਾਲੇ ਅਵਾਰਾ ਪਸ਼ੂਆਂ ਨੂੰ ਫੜ ਕੇ ਇਸ
ਗਊਸ਼ਾਲਾ ਵਿੱਚ ਭੇਜਿਆ ਜਾਵੇਗਾ। ਡਿਪਟੀ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਅਵਾਰਾ ਪਸ਼ੂਆਂ
ਨੂੰ ਫੜਨ ਅਤੇ ਗਊਸ਼ਾਲਾ ਵਿੱਚ ਪਸ਼ੂਆਂ ਦੇ ਰੱਖ ਰਖਾਵ ਦਾ ਜਿੰਮਾਂ ਗੋਪਾਲ ਗਊ ਸੇਵਾ
ਸਮਿਤੀ ਖਰੜ ਨੂੰ ਸੌਂਪਿਆ ਗਿਆ ਹੈ। ਉਹਨਾਂ ਦੱਸਿਆ ਕਿ ਸਮਿਤੀ ਵੱਲੋਂ ਹਾਲ ਹੀ ਵਿੱਚ 80
ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਛੱਡਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ
ਸਮਿਤੀ ਵੱਲੋਂ ਰੋਜਾਨਾਂ ਸ਼ਹਿਰ 'ਚ ਘੁੰਮਦੇ ਅਵਾਰਾ ਪਸ਼ੂਆਂ ਨੂੰ ਫੜਨ ਦਾ ਪ੍ਰਬੰਧ ਕਰਕੇ
ਗਊਸ਼ਾਲਾ ਵਿੱਚ ਭੇਜੇਗੀ। ਜਿਸ ਲਈ ਨਗਰ ਨਿਗਮ ਦੇ ਸਬੰਧਿਤ ਕਰਮਚਾਰੀ ਵੀ ਆਪਣੀ ਡਿਊਟੀ
ਨਿਭਾਉਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਪਿਛਲੇ ਲੰਮੇ ਸਮੇਂ
ਤੋਂ ਅਵਾਰਾ ਪਸ਼ੂਆਂ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੁਝਣਾ ਪੈ ਰਿਹਾ ਸੀ ਅਤੇ
ਸਰਕਾਰ ਤੋਂ ਪੂਰਜ਼ੋਰ ਮੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਵਿੱਚ ਗਊਸ਼ਾਲਾ ਬਣਾਈ ਜਾਵੇ ਅਤੇ
ਸਹਿਰ ਨਿਵਾਸੀਆਂ ਦੀ ਮੰਗ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਲੈਂਦਿਆਂ
ਇਸ ਸਮੱਸਿਆ ਦੇ ਹੱਲ ਲਈ ਗਊਸ਼ਾਲਾ ਦੀ ਉਸਾਰੀ ਕਰਵਾਈ ਹੈ। ਡਿਪਟੀ ਕਮਿਸ਼ਨਰ ਸਿੱਧੂ ਨੇ
ਦੱਸਿਆ ਕਿ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਤੋਂ ਇਲਾਵਾ ਕੁਝ ਪਸ਼ੂ ਪਾਲਕ ਆਪਣੇ ਦੁਧਾਰੂ ਪਸ਼ੂ
ਵੀ ਸ਼ਹਿਰ ਵਿੱਚ ਅਵਾਰਾ ਛੱਡ ਦਿੰਦੇ ਹਨ। ਜਿਸ ਨਾਲ ਸਮੱਸਿਆ ਹੋਰ ਗੰਭੀਰ ਹੁੰਦੀ ਹੈ।
ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂ ਅਵਾਰਾ ਛੱਡਣ। ਡਿਪਟੀ ਕਮਿਸ਼ਨਰ
ਸਿੱਧੂ ਨੇ ਦੱਸਿਆ ਕਿ ਜੇਕਰ ਕਿਸੇ ਪਸ਼ੂ ਪਾਲਕ ਦਾ ਪਸ਼ੂ ਸ਼ਹਿਰ 'ਚ ਆਵਾਰਾ ਘੁੰਮਦਾ ਫੜਿਆ
ਗਿਆ ਤਾਂ ਉਸਦੇ ਮਾਲਕ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ ਨਾਲ ਜੁਰਮਾਨਾ ਵੀ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਪਹਿਲੀ ਵਾਰ ਛੋਟਾ ਪਸ਼ੂ ਫੜਨ ਤੇ 1500 ਰੁਪਏ ਪ੍ਰਤੀ ਪਸ਼ੂ ਜੁਰਮਾਨਾ
ਵਸੂਲਿਆ ਜਾਵੇਗਾ ਅਤੇ ਵੱਡੇ ਪਸ਼ੂ ਦਾ 3000 ਹਜ਼ਾਰ ਰੁਪਏ ਪ੍ਰਤੀ ਪਸ਼ੂ ਜੁਰਮਾਨਾਂ
ਵਸੂਲਿਆਂ ਜਾਵੇਗਾ ਅਤੇ ਜੇਕਰ ਫੇਰ ਵੀ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਅਵਾਰਾ ਛੱਡਦਾ ਹੈ
ਤਾਂ ਉਸਦਾ ਪਸ਼ੂ ਫੜ ਕੇ ਗਊਸ਼ਾਲਾ ਵਿੱਚ ਭੇਜਿਆ ਜਾਵੇਗਾ ਅਤੇ ਉਸਨੂੰ ਪਸ਼ੂ ਵਾਪਿਸ ਨਹੀਂ
ਦਿੱਤਾ ਜਾਵੇਗਾ।

No comments:

Post a Comment