Pages

Wednesday, 6 November 2013

ਜ਼ਿਲ੍ਹੇ ਦੇ ਕਿਸਾਨਾਂ ਨੂੰ ਸਬਸਿਡੀ ਤੇ ਅਧੁਨਿਕ ਮਸ਼ੀਨਰੀ ਵੰਡੀ ਜਾਵੇਗੀ : ਮੁੱਖ ਖੇਤੀਬਾੜੀ ਅਫ਼ਸਰ

By 1 2 1   News Reporter

Mohali 06th November: ------  ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਜਿਥੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਪ੍ਰੇਰਿਤ ਕਰ ਰਹੀ ਹੈ ਉਥੇ ਰਾਜ ਦੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਅਪਣਾਉਣ ਤੇ ਵੀ ਜੋਰ ਦੇ ਰਹੀਂ ਹੈ ਅਤੇ ਕਿਸਾਨਾਂ ਨੂੰ ਹਰ ਸਾਲ ਸਬਸਿਡੀ ਤੇ ਅਧੁਨਿਕ ਖੇਤੀਬਾੜੀ ਮਸ਼ੀਨਰੀ ਦਿੱਤੀ ਜਾਂਦੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਕਿਸਾਨਾਂ ਨੂੰ  ਸਬਸਿਡੀ ਤੇ ਮਸੀਨਰੀ ਦਿੱਤੀ ਜਾਵੇਗੀ

ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਕੌਂਮੀ ਅੰਨ ਸੁਰੱਖਿਆ ਮਿਸ਼ਨ ਅਤੇ ਫਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਲਗਭਗ 125 ਕਿਸਾਨਾਂ ਨੂੰ ਰੋਟਾਵੇਟਰ ਅਤੇ ਡਰਿੱਲ ਮਸੀਨਾਂ ਸਬਸਿਡੀ ਤੇ ਦਿੱਤੀਆਂ ਗਈਆਂ ਅਤੇ ਕਿਸਾਨਾਂ ਨੂੰ 26 ਲੱਖ 25 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ ਉਨ੍ਹਾਂ ਦੱਸਿਆ ਕਿ 50 ਕਿਸਾਨਾਂ ਨੂੰ ਰੋਟਾਵੇਟਰ ਅਤੇ 75 ਕਿਸਾਨਾਂ ਨੂੰ ਡਰਿੱਲ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਗਈਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਤੀ ਰੋਟਾਵੇਟਰ ਤੇ 30 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ ਅਤੇ ਪ੍ਰਤੀ ਡਰਿੱਲ ਮਸ਼ੀਨ ਤੇ 15 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਗਈ

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਸਾਲ ਵੀ ਕਿਸਾਨਾਂ ਨੂੰ ਮਸ਼ੀਨਰੀ ਸਬਸਿਡੀ ਤੇ ਵੰਡੀ ਜਾਵੇਗੀ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਸਾਲ ਸੀਡ-ਕਮ-ਫਰਟੇਲਾਈਜ਼ਰ ਡਰਿੱਲ, ਜ਼ੀਰੋ ਟਰਿੱਲ ਡਰਿੱਲ, ਰੇਜ਼ਡ ਬੈਡ ਪਲਾਂਟਰ, ਰਿਜ ਪਲਾਂਟਰ, ਰੋਟਾ ਵੇਟਰ, ਲੇਜਰ ਲੈਡ ਲੈਵਲਰ, ਮਲਟੀਕਰਾਂਪ ਥਰੈਸਰ, ਮੇਜ਼ ਥਰੈਸਰ, ਮੇਜ਼ ਸੈਲਰ, ਹੈਪੀ ਸੀਡਰ, ਸਟਰਾ ਰੀਪਰ, ਪਟੈਟੋ ਪਲਾਂਟਰ, ਪਟੈਟੋ ਡੀਗਰ ਅਤੇ ਸੈਲਫ ਪ੍ਰੋਡੈਲਡ ਰੀਪਰ ਬਈਂਡਰ ਖੇਤੀਬਾੜੀ ਅਧੁਨਿਕ ਮਸ਼ੀਨਾ ਸਬਸਿਡੀ ਤੇ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਕਿਸੇ ਵੀ ਕਿਸਾਨ ਵੀਰ ਨੇ ਮਸ਼ੀਨਰੀ ਲੈਣੀ  ਹੈ ਤਾਂ ਉਹ ਆਪੋ ਆਪਣੇ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰ ਤੋਂ ਪ੍ਰੋਫਾਰਮਾ ਪ੍ਰਾਪਤ ਕਰਕੇ ਅਤੇ ਉਸ ਨੂੰ ਮੁਕੰਮਲ ਭਰ ਕੇ ਨਾਲ ਜਮੀਨ ਦੀ ਫਰਦ, ਟਰੈਕਟਰ ਦੀ ਆਰ.ਸੀ. ਦੀ ਫੋਟੋਸਟੇਟ ਕਾਪੀ, ਸਨਾਖਤੀ ਕਾਰਡ ਦੀ ਫੋਟੋਕਾਪੀ, ਖਾਲੀ ਚੈੱਕ ਦੀ ਫੋਟੋ ਕਾਪੀ ਅਤੇ 5 ਹਜ਼ਾਰ ਰੁਪਏ ਦਾ ਡਰਾਫਟ ਲਗਾ ਕੇ ਫਾਰਮ ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਤੋਂ ਤਸਦੀਕ ਕਰਵਾਕੇ 30 ਨਵੰਬਰ ਤੱਕ ਮੁੱਖ ਖੇਤੀਬਾੜੀ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦਫ਼ਤਰ, -162, ਇੰਡਸਟਰੀਅਲ ਏਰੀਆ ਫੇਜ਼-7 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੁੱਜਦਾ ਕਰਨ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸਾਨਾਂ ਦੇ ਬਿਨੈ ਪੱਤਰ ਟੀਚੇ ਤੋਂ ਵੱਧ ਹੋਣਗੇ ਤਾਂ ਲਾਟਰੀ ਡਰਾਅ ਰਾਹੀਂ ਕਿਸਾਨਾਂ ਦੀ ਚੋਣ ਕੀਤੀ ਜਾਵੇਗੀ ਪਰ ਜੇਕਰ ਬਿਨੈ ਪੱਤਰ ਟੀਚੇ ਤੋਂ ਘੱਟ ਹੋਏ ਤਾਂ ਹਰ ਕਿਸਾਨ ਨੂੰ ਸਬਸਿਡੀ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਮਸ਼ੀਨਰੀ ਵਿਚੋਂ 16ਫੀਸਦੀ ਮਸ਼ੀਨਰੀ ਐਸ.ਸੀ. ਕੈਟਾਗਰੀ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ 30ਫੀਸਦੀ ਕਿਸਾਨ ਬੀਬੀਆਂ ਨੂੰ ਪਹਿਲ ਦੇ ਅਧਾਰ ਤੇ ਮਸ਼ੀਨਰੀ ਸਬਸਿਡੀ ਤੇ ਦਿੱਤੀ ਜਾਵੇਗੀ ਅਤੇ ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 30 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ  

 

No comments:

Post a Comment