By 1 2 1 News Reporter
Mohali 26th November:-- ਜ਼ਿਲ੍ਹੇ ਦੇ ਲੋਕਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਥਿਤ ਸੁਵਿਧਾ ਕੇਂਦਰ ਵਿਖੇ ਆਧਾਰ ਕਾਰਡ ਬਣਾਉਣ ਲਈ ਸਥਾਈ ਇਨਰੋਲਮੈਂਟ ਕਾਉਂਟਰ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਕੋਈ ਵੀ ਵਿਅਕਤੀ ਇਥੇ ਆ ਕੇ ਆਪਣਾ ਆਧਾਰ ਕਾਰਡ ਬਣਵਾ ਸਕਦਾ ਹੈ। ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਸੀ. ਦਫ਼ਤਰ ਦੇ ਸੁਵਿਧਾ ਕੇਂਦਰ ਵਿਖੇ ਪਾਇਲਟ ਬੇਸਿਸ ਤੇ ਆਧਾਰ ਕਾਰਡ ਬਣਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਜ਼ਿਲ੍ਹੇ 'ਚ ਪੈਂਦੇ ਹੋਰਨਾਂ ਸੁਵਿਧਾ ਕੇਂਦਰਾਂ ਸਮੇਤ ਅਤੇ ਆਰਜੀ ਤੌਰ ਤੇ ਬਣਾਏ ਗਏ ਆਧਾਰ ਕਾਉਂਟਰਾਂ ਵਿੱਚ ਵੀ ਇਹ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਧਾਰ ਕਾਰਡ ਬਣਾਉਣ ਦੀ ਸੇਵਾ ਸੁਵਿਧਾ ਕੇਂਦਰ ਨਗਰ ਨਿਗਮ ਭਵਨ ਸੈਕਟਰ-68 ਐਸ.ਏ.ਐਸ.ਨਗਰ, ਸਾਂਝ ਕੇਂਦਰ ਫੇਜ਼-11 ਐਸ.ਏ.ਐਸ.ਨਗਰ, ਸੁਵਿਧਾ ਕੇਂਦਰ ਐਸ.ਡੀ.ਐਮ ਦਫ਼ਤਰ ਖਰੜ, ਸੁਵਿਧਾ ਕੇਂਦਰ ਐਸ.ਡੀ.ਐਮ ਦਫ਼ਤਰ ਡੇਰਾਬੱਸੀ, ਸੁਵਿਧਾ ਕੇਂਦਰ ਸਬ ਤਹਿਸੀਲ ਮਾਜਰੀ, ਸੁਵਿਧਾ ਕੇਂਦਰ ਨਗਰ ਕੌਂਸਲ ਜ਼ੀਰਕਪੁਰ ਅਤੇ ਆਧਾਰ ਕਾਉਂਟਰ ਨਗਰ ਕੌਂਸਲ ਦਫ਼ਤਰ ਬਨੂੰੜ ਅਤੇ ਆਧਾਰ ਕਾਉਂਟਰ ਨਗਰ ਕੌਂਸਲ ਦਫ਼ਤਰ ਕੁਰਾਲੀ ਵਿਖੇ ਵੀ ਸ਼ੁਰੂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਨ੍ਹਾਂ ਪਰਾਥੀਆਂ ਦੇ ਆਧਾਰ ਕਾਰਡ ਇੰਨਰੋਲ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਧਾਰ ਕਾਰਡ ਪੋਸਟ ਰਾਹੀਂ ਘਰ ਪ੍ਰਾਪਤ ਨਹੀਂ ਹੋਏ ਉਹ ਈ-ਆਧਾਰ ਦੀ ਸੇਵਾ ਵੀ ਸੁਵਿਧਾ ਕੇਂਦਰ/ ਆਧਾਰ ਕਾਉਂਟਰਾਂ ਤੋਂ ਪ੍ਰਾਪਤ ਕਰ ਸਕਣਗੇ।
No comments:
Post a Comment