By 1 2 1 News Reporter
Mohali 15th November:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 42 ਹਜ਼ਾਰ 238 ਆਟਾ-ਦਾਲ ਕਾਰਡ (ਨੀਲੇ ਕਾਰਡ ) ਧਾਰਕ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਦੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਇਲਾਜ ਸਹੂਲਤ ਦੇਣ ਲਈ ਇੱਕ ਜਨਵਰੀ 2014 ਤੋਂ ਦਿੱਤੀ ਜਾ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ 30 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਾਉਣ ਦੀ ਸਹੂਲਤ ਦਿੱਤੀ ਜਾਵੇਗੀ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਸੂਚੀਬੱਧ ਕੀਤੇ ਹਸਪਤਾਲ ਜਿਨ੍ਹਾਂ ਵਿੱਚ ਅਮਰ ਹਸਪਤਾਲ, ਅਦੀਤਿਆਜ ਹਸਪਤਾਲ, ਸੀ.ਐਚ.ਸੀ ਮੋਹਾਲੀ, ਸੀ.ਐਚ.ਸੀ. ਡੇਰਾਬੱਸੀ, ਸੀ.ਐਚ.ਸੀ. ਢਕੌਲੀ, ਸੀ.ਐਚ.ਸੀ. ਕੁਰਾਲੀ, ਚੀਮਾ ਮੈਡੀਕਲ ਕੰਪਲੈਕਸ ਐਸ.ਡੀ.ਐਸ ਖਰੜ, ਸ੍ਰੀ ਗੁਰੂ ਹਰਕ੍ਰਿਸ਼ਨ ਸਹਾਇਕ ਆਈ ਇੰਸਟੀਚਿਊਟ ਮੋਹਾਲੀ ਸ਼ਾਮਲ ਹਨ ਵਿਖੇ 30 ਹਜ਼ਾਰ ਰੁਪਏ ਪ੍ਰਤੀ ਸਾਲ ਤੱਕ ਦਾ ਇਲਾਜ ਮੁਫ਼ਤ ਕਰਾਉਣ ਦੀ ਸਹੂਲਤ ਹੋਵੇਗੀ। ਇੱਕ ਪਰਿਵਾਰ ਦੇ ਵੱਧ ਤੋਂ ਵੱਧ ਪੰਜ ਮੈਂਬਰਾਂ ਤੱਕ ਇਹ ਸਹੂਲਤ ਮਿਲੇਗੀ ਅਤੇ ਜੇਕਰ ਪਹਿਲੇ ਸਾਲ ਦੌਰਾਨ ਘਰ ਵਿੱਚ ਕਿਸੇ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਛੇਵੇਂ ਮੈਂਬਰ ਵਜੋਂ ਯੋਜਨਾ ਦੇ ਘੇਰੇ ਵਿੱਚ ਲਿਆ ਜਾਵੇਗਾ।
ਇਸ ਮੌਕੇ ਇਸ ਸਕੀਮ ਦੇ ਜ਼ਿਲ੍ਹਾ ਨੋਡਲ ਅਫਸ਼ਰ -ਕਮ -ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਵਨ ਕੁਮਾਰ ਜਗੋਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾ ਕੇਵਲ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਨੂੰ ਹੀ ਰਾਸ਼ਟਰੀ ਸਿਹਤ ਬੀਮਾ ਯੋਜਨਾ ਤਹਿਤ 30 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਨ ਦੀ ਸਹੂਲਤ ਦਿੱਤੀ ਜਾਂਦੀ ਸੀ। ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਨਾਲ ਰਾਜ ਦੇ ਹੋਰ ਗਰੀਬ ਲੋਕ ਵੀ ਮੁਫ਼ਤ ਇਲਾਜ ਦੀ ਸਹੂਲਤ ਹਾਸ਼ਲ ਕਰ ਸਕਣਗੇ। ਇਸ ਸਕੀਮ ਦਾ ਸਾਰਾ ਖਰਚਾ ਰਾਜ ਸਰਕਾਰ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਵੇਗਾ।
No comments:
Post a Comment