By 1 2 1 News Reporter
Mohali 07th October:----- ਅਗਵਾ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਮੋਹਾਲੀ ਪੁਲਿਸ ਨੇ ਸਫ਼ਲਤਾ ਹਾਸ਼ਲ ਕੀਤੀ ਹੈ ਅਤੇ ਇਸ ਵਾਰਦਾਤ ਵਿੱਚ ਸਾਮਲ ਰਹਿੰਦੇ ਤਿੰਨ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ । ਜਿਸ ਲਈ ਪੁਲਿਸ ਵੱਖ-ਵੱਖ ਥਿਊਰੀਆਂ ਤੇ ਕੰਮ ਕਰ ਰਹੀਂ ਹੈ। ਇਸ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਕੇਸ ਨੂੰ ਸੁਲਝਾਉਣ ਲਈ ਐਸ.ਪੀ.(ਡੀ) ਬਲਵਿੰਦਰ ਸਿੰਘ ਅਤੇ ਸੀ.ਆਈ.ਏ. ਇੰਚਾਰਜ ਗੁਰਚਰਨ ਸਿੰਘ ਦੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਇਸ ਵਾਰਦਾਤ ਵਿੱਚ ਸਾਮਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਤੋਂ ਕਾਬੂ ਕੀਤਾ ਜਾ ਸਕੇ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮਟੌਰ ਵਿਖੇ ਰਵਿੰਦਰ ਸਿੰਘ ਦੇ ਬਿਆਨ ਤੇ ਯੁਗੇਸ ਮਹਾਜਨ ਵਾਸੀ ਫੇਜ਼ 3 ਏ ਮੋਹਾਲੀ, ਗਗਨਦੀਪ ਸਿੰਘ ਉਰਫ ਵਿੱਕੀ, ਇੰਦਰਪਾਲ ਸਿੰਘ, ਗੁਰਵਿੰਦਰ ਸਿੰਘ ਉਰਫ ਮਾਹੀ ਵਾਸੀਆਨ ਮੋਹਾਲੀ ਅਤੇ 5 ਹੋਰ ਨਾ ਮਾਲੂਮ ਵਿਅਕਤੀ ਤੇ ਮੁਕੱਦਮਾ ਨੰਬਰ 209 ਮਿਤੀ 03.10.2013 ਅ/ਧ 365, 380, 386, 348, 506, 120ਬੀ ਹਿੰ:ਦੰ: ਦਰਜ ਰਜਿਸਟਰ ਕੀਤਾ ਗਿਆ ਸੀ। ਮੁਦੱਈ ਰਵਿੰਦਰ ਸਿੰਘ ਨੇ ਪੁਲਿਸ ਨੂੰ ਆਪਣਾ ਬਿਆਨ ਲਿਖਾਇਆ ਸੀ ਕਿ ਉਕੱਤ ਦੋਸ਼ੀਆਂ ਨੇ ਕਿਸੇ ਨਾ-ਮਾਲੂਮ ਦੋਸ਼ੀਆਂ ਰਾਹੀਂ ਉਸ ਦੇ ਦੋਸਤ ਅਮਰੀਕ ਸਿੰਘ ਅਤੇ ਮੁਦੱਈ ਨੂੰ ਸਮੇਤ ਮੁਦੱਈ ਦੀ ਓਡੀ ਗੱਡੀ ਅਤੇ ਉਸ ਦੇ ਫਲੈਟ ਵਿਚੋਂ ਅਗਵਾ ਕਰਵਾਇਆ ਸੀ, ਦੋਸ਼ੀ, ਮੁਦੱਈ ਅਤੇ ਉਸ ਦੇ ਦੋਸਤ ਨੂੰ ਲਾਂਡਰਾ, ਬਨੂੜ ਅਤੇ ਜੀਰਕਪੁਰ ਵਿਖੇ ਘੁੰਮਾ ਕੇ ਚੰਡੀਗੜ੍ਹ ਵਿਖੇ ਸੈਕਟਰ 48 ਸੀ ਵਿਖੇ ਲੈ ਆਏ ਸੀ, ਇਸ ਦੌਰਾਨ ਮੁਦੱਈ ਦੀ ਗੱਡੀ ਵਿਚੋਂ ਦੋਸ਼ੀਆਂ ਨੇ 2,10,000 ਰੁਪਏ ਨਕਦ ਕੈਸ, ਇੱਕ ਲੈਪਟਾਪ, ਮੋਬਾਇਲ ਫੋਨ ਚੁੱਕ ਲਏ ਸਨ ਅਤੇ ਮੁਦੱਈ ਪਾਸੋਂ ਖਾਲੀ ਚੈੱਕਾਂ ਤੇ ਦਸਤਖਤ ਕਰਵਾ ਲਏ ਸਨ ਅਤੇ ਮੁਦੱਈ ਦੀ ਔਡੀ ਗੱਡੀ ਵੀ ਟਰਾਂਸਫਰ ਕਰਾਉਣ ਸਬੰਧੀ ਡਰਾਅ-ਧਮਕਾਅ ਕੇ ਫਾਇਲ ਤੇ ਦਸਤਖਤ ਕਰਵਾ ਲਏ ਸਨ।
ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ ਸੀ.ਆਈ.ਏ ਸਟਾਫ ਮੋਹਾਲੀ ਨੂੰ ਸੌਪੀ ਗਈ। ਸੀ.ਆਈ.ਏ.ਸਟਾਫ ਮੋਹਾਲੀ ਦੀ ਟੀਮ ਵੱਲੋਂ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਉਕਤ ਵਿਅਕਤੀਆਂ ਜਿਨ੍ਹਾਂ ਨੂੰ ਮੁਦੱਈ ਵੱਲੋਂ ਦੋਸ਼ੀ ਦੱਸਿਆ ਗਿਆ ਸੀ, ਦੀ ਤਫਤੀਸ ਕਰਕੇ ਪੁੱਛ-ਗਿੱਛ ਕੀਤੀ ਗਈ, ਪ੍ਰੰਤੂ ਤਫਤੀਸ਼ੀ ਦੌਰਾਨ ਇਹਨਾਂ ਉਕੱਤ ਵਿਅਕਤੀਆਂ ਵਿਰੁੱਧ ਇਸ ਵਾਰਦਾਤ ਸਬੰਧੀ ਕੋਈ ਵੀ ਸਬੂਤ ਨਾ ਮਿਲਣ ਤੇ ਮੁਕੱਦਮਾ ਦੀ ਤਫਤੀਸ਼ ਬੜੀ ਮੁਸਤੈਦੀ ਨਾਲ ਅਤੇ ਵੱਖ-ਵੱਖ ਥਿਊਰੀਆ ਤੇ ਕਰਦਿਆਂ ਇਸ ਵਾਰਦਾਤ ਦੇ ਅਸਲ ਦੋਸੀਆਂ ਨੂੰ ਟਰੇਸ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਲਵਿੰਦਰ ਸਿੰਘ (24) ਪੁੱਤਰ ਹਰਪਾਲ ਸਿੰਘ ਕੌਮ ਜੱਟ ਵਾਸੀ ਮਲੋਟ ਰੋਡ, ਧਾਲੀਵਾਲ ਗਲੀ ਮੁਕਤਸਰ, ਹਾਲ ਕਿਰਾਏਦਾਰ ਕੋਠੀ ਨੰ: 445, ਫੇਜ਼ 4, ਮੋਹਾਲੀ ਜੋ ਕਿ ਪ੍ਰਾਈਵੇਟ ਤੌਰ ਤੇ ਆਈਲੈਟਸ ਕਰ ਰਿਹਾ ਹੈ, ਪ੍ਰਦੀਪ ਕੁਮਾਰ (36) ਸਾਲ ਪੁੱਤਰ ਹੁਕਮ ਚੰਦ ਵਾਸੀ ਮਕਾਨ ਨੰਬਰ 245, ਫੇਜ਼ 7, ਮੋਹਾਲੀ ਜੋ ਕਿ ਫਰਨੀਚਰ ਮਾਰਕਿਟ ਚੰਡੀਗੜ੍ਹ ਵਿਖੇ ਫਰਨੀਚਰ ਦਾ ਕੰਮ ਕਰਦਾ ਹੈ, ਗੋਪਾਲ ਕ੍ਰਿਸ਼ਨ (43) ਪੁੱਤਰ ਚਿੰਤ ਰਾਮ ਵਾਸੀ ਮਕਾਨ ਨੰਬਰ 621 ਫੇਜ਼ 11, ਮੋਹਾਲੀ ਜੋ ਕਿ ਸੈਕਟਰ 48 ਚੰਡੀਗੜ੍ਹ ਵਿਖੇ ਕਾਰਾਂ ਦੀ ਸੇਲ-ਪ੍ਰਚੇਜ ਦਾ ਕੰਮ ਕਰਦਾ ਹੈ। ਇਹਨਾਂ ਦੋਸ਼ੀਆਂ ਦੇ 03 ਸਾਥੀ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ -ਵੱਖ ਥਾਵਾਂ ਤੇ ਪੁਲਿਸ ਪਾਰਟੀਆਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ। ਦੋਸ਼ੀ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
No comments:
Post a Comment