Pages

Monday, 21 October 2013

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਰੱਖੜਾ ਵੱਲੋਂ ਪੰਚਾਇਤੀ ਕਾਨੂੰਨਾਂ ਤੇ ਜ਼ਮੀਨਾਂ ਬਾਰੇ ਮੁਕੰਮਲ ਜਾਣਕਾਰੀ ਸਬੰਧੀ ਦੋ ਕਿਤਾਬਾਂ ਜਾਰੀ

By 1 2 1   News Reporter

Mohali 21st October: ------ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ . ਸੁਰਜੀਤ ਸਿੰਘ ਰੱਖੜਾ ਨੇ ਅੱਜ ਪੰਚਾਇਤੀ ਕਾਨੂੰਨਾਂ ਅਤੇ ਜ਼ਮੀਨਾਂ ਨਾਲ ਜੁੜੇ ਮਸਲਿਆਂ ਸਬੰਧੀ ਮੁਕੰਮਲ ਜਾਣਕਾਰੀ ਸਬੰਧੀ ਪੰਜਾਬੀ ਭਾਸ਼ਾ ਵਿੱਚ ਦੋ ਕਿਤਾਬਾਂ ਨੂੰ ਮੁਹਾਲੀ ਵਿੱਚ ਜਾਰੀ ਕੀਤਾ 'ਪੰਚਾਇਤੀ ਕਾਨੂੰਨ' ਅਤੇ 'ਜ਼ਮੀਨੀ ਪੈਮਾਇਸ਼ ਸਬੰਧੀ ਮੁਢਲੀ ਜਾਣਕਾਰੀ' ਨਾਮੀ ਇਨ੍ਹਾਂ ਕਿਤਾਬਾਂ ਨੂੰ ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ ਨੇ ਲਿਖਿਆ ਹੈ

ਰਿਲੀਜ਼ ਸਮਾਰੋਹ ਮੌਕੇ ਗੱਲਬਾਤ ਕਰਦਿਆਂ . ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਇਹ ਕਿਤਾਬਾਂ ਜਿਥੇ ਪੇਂਡੂ ਲੋਕਾਂ ਨੂੰ ਪੰਚਾਇਤਾਂ ਅਤੇ ਉਨ੍ਹਾਂ ਦੇ ਨਿਯਮਾਂ ਬਾਰੇ ਜਾਣਕਾਰੀ ਦੇਣਗੀਆਂ, ਉਥੇ ਲੇਖਕ ਨੇ ਇਨ੍ਹਾਂ ਕਿਤਾਬਾਂ ਨੂੰ ਪੰਜਾਬੀ ਵਿੱਚ ਛਾਪ ਕੇ ਪੰਜਾਬ ਸਰਕਾਰ ਦੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੀ ਵਚਨਬੱਧਤਾ ਉਤੇ ਮੋਹਰ ਵੀ ਲਾਈ ਹੈ ਉਨ੍ਹਾਂ ਕਿਹਾ ਕਿ ਕਾਨੂੰਨੀ ਭਾਸ਼ਾ ਨੂੰ ਪੰਜਾਬੀ ਵਿੱਚ ਛਾਪ ਕੇ ਲੇਖਕ ਨੇ ਸ਼ਲਾਘਾਯੋਗ ਤੇ ਪਲੇਠਾ ਉਪਰਾਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਕਾਨੂੰਨੀ ਭਾਸ਼ਾ ਦੇ ਅੰਗਰੇਜ਼ੀ ਵਿੱਚ ਹੋਣ ਕਾਰਨ ਪੜ੍ਹੇ-ਲਿਖੇ ਦੇ ਮੁਕਾਬਤਨ ਪਿੰਡਾਂ ਦੇ ਅਨਪੜ੍ਹ ਲੋਕ ਕਾਨੂੰਨਾਂ ਨੂੰ ਸਮਝਣ ਵਿੱਚ ਪਿਛਾਂਹ ਰਹਿ ਜਾਂਦੇ ਸਨ ਪਰ ਇਨ੍ਹਾਂ ਕਿਤਾਬਾਂ ਦੇ ਜਾਰੀ ਹੋਣ ਨਾਲ ਪਿੰਡਾਂ ਦੇ ਲੋਕਾਂ ' ਕਾਨੂੰਨਾਂ ਪ੍ਰਤੀ ਅਣਜਾਣਤਾ ਦੀ ਪਿਰਤ ਘਟੇਗੀ ਅਤੇ ਉਹ ਆਪਣੇ ਹੱਕਾਂ ਪ੍ਰਤੀ ਹੋਰ ਜਾਗਰੂਕ ਹੋਣਗੇ  ਸੁਰਜੀਤ ਸਿੰਘ ਰੱਖੜਾ ਨੇ ਐਲਾਨ ਕੀਤਾ ਕਿ ਲੋਕ ਹਿਤ ਵਿੱਚ ਜਾਰੀ ਕੀਤੀਆਂ ਗਈਆਂ ਇਨ੍ਹਾਂ ਕਿਤਾਬਾਂ ਨੂੰ ਵਿਭਾਗ ਵੱਲੋਂ ਹਰੇਕ ਪੰਚਾਇਤ ਅਤੇ ਪਿੰਡ ਦੇ ਇੱਕ-ਇੱਕ ਘਰ ਤੱਕ ਪਹੁੰਚਾਇਆ ਜਾਵੇਗਾ

ਕਿਤਾਬਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਵਿੰਦਰ ਸਿੰਘ ਨੇ ਦੱਸਿਆ ਕਿ 'ਪੰਚਾਇਤੀ ਕਾਨੂੰਨ' ਪੁਸਤਕ ਵਿੱਚ ਪੰਜਾਬ ਪੰਚਾਇਤੀ ਰਾਜ ਐਕਟ 1994, ਪੰਜਾਬ ਪੰਚਾਇਤੀ ਰਾਜ ਨਿਯਮ 2012, ਪੰਜਾਬ ਪੰਚਾਇਤ ਚੋਣ ਨਿਯਮ 1994, ਪੰਜਾਬ ਪੇਂਡੂ ਸ਼ਾਮਲਾਟ ਜ਼ਮੀਨ ਐਕਟ 1961, ਪੰਜਾਬ ਪੇਂਡੂ ਸ਼ਾਮਲਾਟ ਜ਼ਮੀਨ ਨਿਯਮ 1964, ਪੰਜਾਬ ਰਾਜ ਪੇਂਡੂ ਰੋਜ਼ਗਾਰ ਗਰੰਟੀ ਸਕੀਮ, ਮਨਰੇਗਾ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ ਜਦੋਂ ਕਿ ਦੂਜੀ ਪੁਸਤਕ 'ਜ਼ਮੀਨੀ ਪੈਮਾਇਸ਼ ਸਬੰਧ ਮੁੱਢਲੀ ਜਾਣਕਾਰੀ' ਵਿੱਚ ਜ਼ਮੀਨੀ ਰਿਕਾਰਡ, ਜ਼ਮੀਨੀ ਝਗੜਿਆਂ ਸਬੰਧੀ ਪੰਚਾਇਤੀ ਕਾਨੂੰਨੀ, ਨਹਿਰੀ ਵਾਰੀਬੰਦੀ ਤੇ ਪਿੰਡਾਂ ਨਾਲ ਸਬੰਧਤ ਹੋਰਨਾਂ ਮਸਲਿਆਂ ਬਾਰੇ ਭਰਪੂਰ ਜਾਣਕਾਰੀ ਇਕੱਤਰ ਕੀਤੀ ਗਈ ਹੈ

 

No comments:

Post a Comment