By 1 2 1 News Reporter
Mohali 04th September:-- ਐਸ.ਏ.ਐਸ.ਨਗਰ ਜ਼ਿਲ੍ਹੇ 'ਚ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸਬੰਧੀ ਸੱਦੀ ਗਈ ਵੱਖ- ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੇ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2014 ਦੇ ਆਧਾਰ ਤੇ ਜ਼ਿਲ੍ਹੇ 'ਚ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਸਬੰਧਤ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਜਾਂ ਚੋਣ ਤਹਿਸੀਲਦਾਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਲ੍ਹਾ ਚੋਣ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾ ਦੀਆਂ ਵੋਟਾਂ ਬਣਨ ਯੋਗ ਹਨ ਉਹ ਆਪਣੀਆਂ ਵੋਟਾਂ ਜਰੂਰ ਬਣਾ ਲੈਣ ਅਤੇ ਮੌਕੇ ਦਾ ਲਾਭ ਉਠਾਉਣ।
ਉਨ੍ਹਾਂ ਦੱਸਿਆ ਕਿ ਵੋਟਰ ਆਪਣੀਆਂ ਸੂਚੀਆਂ ਸਬੰਧਤ ਦੇ ਭਾਗ/ਸੈਕਸ਼ਨ ਦੀ ਗ੍ਰਾਮ ਸਭਾ/ਲੋਕਲ ਬਾਡੀ ਦੇ ਵਾਰਡ ਅਤੇ ਸਮਾਜ ਭਲਾਈ ਸੰਸਥਾਵਾਂ ਵਿਚ ਪੜ੍ਹ ਸਕਦੇ ਹਨ ਅਤੇ 11 ਸਤੰਬਰ ਅਤੇ 14 ਸਤੰਬਰ 2013 ਤੱਕ ਨਾਵਾਂ ਦੀ ਤਸਦੀਕ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15, 22 ਅਤੇ 29 ਸਤੰਬਰ 2013 ਨੂੰ ਦਾਅਵੇ ਤੇ ਇਤਰਾਜ ਪ੍ਰਾਪਤ ਕਰਨ ਲਈ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ੲੈਜੰਟਾਂ ਨਾਲ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 8 ਨਵੰਬਰ 2013 ਤੱਕ ਅੱਪਡੇਸ਼ਨ ਦਾ ਡਾਟਾਬੇਸ, ਫੋਟੋਗ੍ਰਾਫ ਮਰਜ, ਅਪਡੇਟਿੰਗ ਦਾ ਕੰਟਰੋਲ ਟੇਬਲ, ਅਤੇ ਮਾਰਕਡ ਕਾਪੀ, ਫੋਟੋ ਵੋਟਰ ਸੂਚੀ ਦੀ ਤਿਆਰੀ ਅਤੇ ਛਪਾਈ ਲਈ 10 ਦਸੰਬਰ 2013 ਤੱਕ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੋਟੋ ਵੋਟਰ ਸੂਚੀਆਂ ਦੀ ਛਪਾਈ 3 ਜਨਵਰੀ 2014 ਤੱਕ ਕਰਵਾਈ ਜਾਵੇਗੀ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 6 ਜਨਵਰੀ 2014 ਨੂੰ ਹੋਵੇਗੀ। ਉਹਨਾਂ ਵੱਖ - ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਦੇ ਟੀਚੇ ਪ੍ਰਾਪਤ ਕਰਨ ਲਈ ਆਪਣਾ ਪੂਰਾ - ਪੂਰਾ ਸਹਿਯੋਗ ਦੇਣ। ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ 1 ਜਨਵਰੀ 2014 ਨੂੰ 18 ਸਾਲ ਦੀ ਹੋਵੇਗੀ, ਉਹ ਆਪਣੀ ਵੋਟ ਬਣਾਉਣ ਲਈ ਫਾਰਮ ਨੰ:6, ਨਾਮ ਵਿੱਚ ਸੋਧ ਕਰਾਉਣ ਲਈ ਫਾਰਮ ਨੰ:8, ਇਤਰਾਜ ਲਈ ਫਾਰਮ ਨੰ:7, ਅਪਣੇ ਹਲਕੇ ਵਿੱਚ ਨਾਮ ਦੀ ਤਬਦੀਲੀ ਲਈ ਫਾਰਮ ਨੰ:8- ਏ ਅਤੇ ਐਨ.ਆਰ.ਆਈ ਆਪਣੀ ਵੋਟ ਬਣਾਉਣ ਲਈ ਫਾਰਮ 6-ਏ ਭਰ ਕੇ 4 ਅਕਤੂਬਰ 2013 ਤੋਂ ਪਹਿਲਾਂ-ਪਹਿਲਾਂ ਸਬੰਧਤ ਬੀ.ਐਲ.ਓ/ਈ.ਆਰ.ਓ ਅਤੇ ਜਿਲ੍ਹਾ ਚੋਣ ਦਫਤਰ ਵਿਚ ਦੇ ਸਕਦਾ ਹੈ।
No comments:
Post a Comment