By 1 2 1 News Reporter
Mohali 06th September:---ਜ਼ਿਲ੍ਹੇ ਦੇ ਬੈਂਕਾਂ ਵਲੋਂ ਤਰਜੀਹੀ ਖੇਤਰ ਵਿਚ ਚਾਲੂ ਮਾਲੀ ਸਾਲ ਦੌਰਾਨ ਹੁਣ ਤੱਕ 708 ਕਰੋੜ ਰੁਪਏ ਦੇ ਕਰਜੇ ਵੰਡੇ ਗਏ ਹਨ। ਜਿਨ੍ਹਾਂ ਵਿਚੋਂ 251 ਕਰੋੜ ਰੁਪਏ ਖੇਤੀਬਾੜੀ ਲਈ , 239 ਕਰੋੜ ਰੁਪਏ ਸੂਖਮ ਤੇ ਲਘੂ ਉਦਯੋਗਾਂ ਲਈ ਅਤੇ 218 ਕਰੋੜ ਰੁਪਏ ਮਕਾਨ ਬਣਾਉਣ, ਐਜੂਕੇਸ਼ਨ ਲੋਨ ਅਤੇ ਹੋਰ ਤਰਜੀਹੀ ਖੇਤਰਾਂ ਨੂੰ ਪ੍ਰਦਾਨ ਕੀਤੇ ਗਏ। ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਨੈਸ਼ਨਲ ਬੈਂਕ(ਲੀਡ ਬੈਂਕ) ਮੋਹਾਲੀ ਦੀ 29ਵੀਂ ਜਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੈਂਕਾਂ ਵੱਲੋਂ ਸਾਲਾਨਾ ਰਿਣ ਯੋਜਨਾ ਦੇ ਅਧੀਨ ਦਿੱਤੇ ਗਏ ਟੀਚਿਆਂ ਲਈ ਸ਼ਲਾਘਾਯੋਗ ਕੰਮ ਕੀਤਾ ਹੈ।
ਤੇਜਿੰਦਰਪਾਲ ਸਿੰਘ ਸਿੱਧੂ ਨੇ ਇਸ ਮੌਕੇ ਬੈਂਕਾਂ ਨੂੰ ਕਿਹਾ ਕਿ ਉਹ ਖੇਤੀਬਾੜੀ ਖੇਤਰ ਅਤੇ ਡੇਅਰੀ ਵਿਕਾਸ ਤੇ ਜ਼ਿਆਦਾ ਧਿਆਨ ਦੇਣ , ਜਿਸ ਨਾਲ ਨੌਜਵਾਨਾਂ ਨੂੰ ਵਧੇਰੇ ਰੋਜ਼ਗਾਰ ਮਿਲੇਗਾ । ਉਨ੍ਹਾਂ ਹੋਰ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਨੂੰ ਵੀ ਘੱਟ ਵਿਆਜ ਦਰ ਤੇ ਕਰਜੇ ਮੁਹੱਈਆਂ ਕਰਵਾਏ ਜਾਣ ਤਾਂ ਜੋ ਸੈਲਫ ਹੈਲਪ ਗਰੁੱਪ ਸਹਾਇਕ ਧੰਦੇ ਸ਼ੁਰੂ ਕਰਕੇ ਰੋਜ਼ਗਾਰ ਹਾਸਿਲ ਕਰ ਸਕਣ । ਇਸ ਤੋਂ ਇਲਾਵਾ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਬੈਂਕ ਐਜੂਕੇਸ਼ਨ ਲੋਨ ਸਕੀਮ ਅਧੀਨ ਬਿਨ੍ਹਾਂ ਕਿਸੇ ਦੇਰੀ ਤੋਂ ਲੋਨ ਮਨਜੂਰ ਕਰਨ ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੈਂਕ ਅਧਿਕਾਰੀਆਂ ਨੂੰ ਜੋਰ ਦੇ ਕੇ ਆਖਿਆ ਕਿ ਜ਼ਿਲ੍ਹੇ 'ਚ ਵੱਧ ਤੋਂ ਵੱਧ ਕਿਸਾਨਾਂ ਦੇ ਕਿਸਾਨ ਕਰੈਡਿਟ ਕਾਰਡ ਬਣਾਉਣ ਅਤੇ ਬਿਨ੍ਹਾ ਕਿਸੇ ਦੇਰੀ ਤੋਂ ਟੀਚਿੱਆ ਨੂੰ ਮੁਕੰਮਲ ਕੀਤਾ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਫਾਰਮਜ਼ ਕਲੱਬ ਵੀ ਵੱਧ ਤੋਂ ਵੱਧ ਬਣਾਉਣ ਲਈ ਆਖਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੁਨੀਤ ਗੋਇਲ ਨੇ ਕਿਹਾ ਕਿ ਬੈਂਕਾਂ ਨੂੰ ਇਲੈਕਟ੍ਰੋਨਿਕ ਵੈਨੀਫਿਟ ਟਰਾਂਸਫਰ ਸਕੀਮ ਨੂੰ ਲਾਗੂ ਕਰਨ ਵਿੱਚ ਪੁਰੀ ਸਿੱਦਤ ਨਾਲ ਕੰਮ ਕਰਨਾ ਚਾਹੀਦਾ ਹੈ।
No comments:
Post a Comment