Pages

Monday, 23 September 2013

5178 Rural Teachers To Be Appointed : DPI-Kamal Garg

By 1 2 1   News Reporter

Mohali 23rd September:-- ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 5178 ਪੇਂਡੂ ਸਹਿਯੋਗੀ ਅਧਿਆਪਕ ਭਰਤੀ ਕੀਤੇ ਜਾਣਗੇ ਇਸ ਗੱਲ ਦੀ ਜਾਣਕਾਰੀ ਡੀ.ਪੀ.ਆਈ (ਸੈ ਸਿੱ) ਕਮਲ ਗਰਗ  ਨੇ ਸਹਿਯੋਗ ਅਧਿਆਪਕਾ ਦੀ ਭਰਤੀ ਪ੍ਰਕਿਰਿਆ ਲਈ ਕਾਉਂਸਲਿੰਗ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਐਸ..ਐਸ.ਨਗਰ ਵਿਖੇ ਕਰਨ ਉਪਰੰਤ ਦਿੱਤੀ

ਕਮਲ ਗਰਗ ਨੇ ਭਾਵੀ ਅਧਿਆਪਕਾਂ ਨੂੰ ਜਾਬਤੇ ਵਿਚ ਰਹਿ ਕੇ ਕਾਉਂਸਲਿੰਗ ਵਿਚ ਭਾਗ ਲੈਣ ਲਈ ਆਖਿਆ ਉਹਨਾਂ ਕਿਹਾ ਕਿ ਕਾਉਂਸਲਿੰਗ ਵਿਚ ਆਉਣ ਵਾਲ਼ੇ ਉਮੀਦਵਾਰਾਂ ਦੀ ਸਹੂਲਤਾਂ ਦਾ ਧਿਆਨ ਰੱਖਿਆ ਜਾਵੇਗਾ ਤੇ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਇਸ ਕਾਊਂਸਲਿੰਗ ਸਬੰਧੀ ਬਣਾਏ ਗਏ ਭਰਤੀ ਬੋਰਡ ਦੇ ਇੰਚਾਰਜ਼ ਡਿਪਟੀ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਾਉਂਸਲਿੰਗ ਦੀ ਪ੍ਰੀਕਿਰਿਆ 17 ਅਕਤੂਬਰ ਤੱਕ ਚਲੇਗੀ ਜਿਸ ਦਾ ਸਮੁੱਚਾ ਬਿਉਰਾ ਐੱਸ ਐੱਸ ਪੰਜਾਬ ਦੀ ਵੈੱਬਸਾਈਟ 'ਤੇ ਪਾਇਆ ਗਿਆ ਹੈ ਇਸ ਕਾਊਸਲਿੰਗ ਵਿਚ ਸਿਰਫ ਉਹ ਉਮੀਦਵਾਰ ਹੀ ਯੋਗ ਹਨ ਜਿਨ੍ਹਾ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2(2011) ਪਾਸ ਕੀਤਾ ਹੋਇਆ ਹੈ ਉਹਨਾਂ ਇਹ ਵੀ ਦੱਸਿਆ ਕਿ ਹਰ ਰੋਜ਼ ਤਕਰੀਬਨ 800 ਤੋ 850 ਉਮੀਦਵਾਰਾਂ ਦੀ ਕਾਉਸਲਿੰਗ ਹੀ ਕੀਤੀ ਜਾਵੇਗੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਮੀਦਵਾਰ ਕਾਉਸਲਿੰਗ ਤੇ ਆਪਣੇ ਅਸਲ ਸਰਟੀਫਿਕੇਟ, ਸਰਟੀਫਿਕੇਟਾਂ ਦੀਆਂ ਖੁੱਦ ਤਸਦੀਕਸ਼ੁਦਾ ਫੋਟੋ ਕਾਪੀਆਂ ਦਾ ਇਕ ਸੈੱਟ, ਦੋ ਆਪਣੀਆਂ ਪਾਸਪੋਰਟ ਸਾਈਜ਼ ਫੋਟੋ, ਜਮ੍ਹਾ ਕਰਵਾਈ ਫੀਸ ਦਾ ਸਬੂਤ, ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2(2011) ਪਾਸ ਕਰਨ ਦਾ ਸਬੂਤ, ਨੈੱਟ ਤੋਂ ਡਾਊਨਲੋਡ ਕੀਤੇ ਰਜਿਸਟ੍ਰੇਸ਼ਨ ਨੰਬਰ ਦਾ ਸਬੂਤ ਫਾਈਲ ਕਵਰ ਵਿਚ ਨਾਲ ਲੈ ਕੇ ਆਉਣ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮੇਵਾ ਸਿੰਘ ਸਿੱਧੂ ਨੇ ਕਾਉਸਲਿੰਗ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਇਸ ਮੌਕੇ ਤੇ ਸਹਾਇਕ ਡਾਇਰੈਕਟਰ ਸ੍ਰੀੌ ਕਰਮਜੀਤ ਸਿੰਘ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ .. . ਨਗਰ (ਮੁਹਾਲੀ) ਦੇ ਪ੍ਰਿੰਸੀਪਲ ਸ੍ਰੀ ਮਤੀ ਅਮਰਜੀਤ ਕੌਰ ਵੀ ਹਾਜਰ ਸਨ

 

No comments:

Post a Comment