Pages

Tuesday, 13 August 2013

ਪ੍ਰਧਾਨ ਮੰਤਰੀ ਕੌਮੀ ਰਾਹਤ ਫ਼ੰਡ ਲਈ ਡਿਪਟੀ ਕਮਿਸ਼ਨਰ ਨੂੰ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ

By 1 2 1 News Reporter

Mohali 13th  August :--ਦੀ ਹਾਊਸ ਓਨਰਜ਼ ਵੈਲਫੇਅਰ ਸੋਸਾਇਟੀ (ਰਜਿ:) ਫੇਜ਼ -5 ਦੇ ਆਹੁਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ  ਤੇਜਿੰਦਰਪਾਲ ਸਿੰਘ ਸਿੱਧੂ ਨੂੰ ਉਤਰਾਖੰਡ ਦੇ ਹੜ੍ਹ ਪੀੜ੍ਹਤਾਂ ਅਤੇ ਬਿਹਾਰ ਵਿੱਚ ਮਿੱਡ -ਡੇ ਮੀਲ ਸਕੀਮ ਅਧੀਨ ਸਕੂਲੀ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਨਾਲ ਮਰੇ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਵਿੱਤੀ ਸਹਾਇਤਾ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫ਼ੰਡ ਲਈ 3500 ਰੁਪਏ ਦਾ ਚੈਕ ਸੌਂਪਿਆ ਗਿਆ ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਸਾਇਟੀ ਵੱਲੋਂ ਉਤਰਾਖੰਡ ਦੇ ਹੜ੍ਹ ਪੀੜ੍ਹਤਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫ਼ੰਡ ਲਈ 20 ਹਜ਼ਾਰ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਸੀ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੋਸਾਇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਵਿੱਤੀ ਸਹਾਇਤਾ ਦੇ ਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ .ਐਸ.ਸਿਆਨ , ਜਨਰਲ ਸਕੱਤਰ ਜੈ ਸਿੰਘ ਸੈਂਬੀ ਸਮੇਤ ਸੋਸਾਇਟੀ ਦੇ ਹੋਰ ਆਹੁਦੇਦਾਰ ਵੀ ਮੌਜੂਦ ਸਨ

 

No comments:

Post a Comment