By 121 News
Chandigarh 02nd May:- ਪੰਜਾਬ ਆਯੂਰਵੈਦਿਕ ਮੈਡੀਕਲ ਸਰਵਿਸਿਜ ਐਸੋਸੀਏਸਨ ਦੀ ਚੋਣ ਲਈ ਆਯੂਰਵੈਦਿਕ ਮੈਡੀਕਲ ਅਫਸਰਾਂ ਦੀ ਮੀਟਿੰਗ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਜਿਲਾ੍ਹ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਦੇ ਦਫਤਰ ਫੇਜ 9 ਮੋਹਾਲੀ ਵਿਖੇ ਹੋਈ | ਇਸ ਮੀਟਿੰਗ ਚ ਪੰਜਾਬ ਆਯੂਰਵੈਦਿਕ ਮੈਡੀਕਲ ਸਰਵਿਸਿਜ ਐਸੋਸੀਏਸਨ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ|
ਇਸ ਸਬੰਧੀ ਡਾ ਪਲਵਿੰਦਰ ਸਿੰਘ ਜੋ ਕਿ ਐਸੋਸੀਏਸਨ ਦੇ ਜਨਰਲ ਸਕੱਤਰ ਚੁਣ ਗਏ ਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਆਯੂਰਵੈਦਿਕ ਮੈਡੀਕਲ ਸਰਵਿਸਿਜ ਐਸੋਸੀਏਸਨ ਦੇ ਡਾ. ਬ੍ਰਹਮਜੋਤ ਸਿੰਘ ਏ.ਐਮ.ਓ ਪ੍ਰਧਾਨ, ਡਾ. ਹਰਦੀਪ ਸਿੰਘ ਏ.ਐਮ.ਓ ਸੀਨੀਅਰ ਵਾਈਸ ਪ੍ਰਧਾਨ, ਡਾ.ਅਮਰਦੀਪ ਢਿਲੋਂ ਏ.ਐਮ.ਓ ਵਾਈਸ ਪ੍ਰਧਾਨ, ਡਾ. ਆਸੀਮਾ ਸਰਮਾ ਏ.ਐਮ.ਓ ਕੈਸੀਅਰ, ਡਾ. ਜਸਨਪ੍ਰੀਤ ਸਰਮਾ ਏ.ਐਮ.ਓ ਐਸੀਸਟੈਂਟ ਕੈਸੀਅਰ, ਡਾ. ਕ੍ਰਿਤਕਾ ਭਨੋਟ ਏ.ਐਮ.ਓ ਜੁਆਇੰਟ ਸਕੱਤਰ, ਡਾ. ਰਜਨੀ ਬਾਲਾ ਏ.ਐਮ.ਓ ਪ੍ਰੈਸ ਸੈਕੱਤਰ, ਡਾ. ਹਰਪ੍ਰੀਤ ਸਿੰਘ ਏ.ਐਮ.ਓ ਸਟੇਟ ਮੈਂਬਰ, ਡਾ. ਰਾਜੇਸ ਸੂਦ ਏ.ਐਮ.ਓ ਸਟੇਟ ਮੈਂਬਰ ਵਜੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ|
ਜਨਰਲ ਸਕੱਤਰ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਐਸੋਸੀਏਸਨ ਦੀ ਚੋਣ ਹੋਣ ਉਪਰੰਤ ਐਸੋਸੀਏਸਨ ਨੇ ਆਪਣੀ ਮੀਟਿੰਗ ਦੌਰਾਨ ਜਿਲਾ੍ ਆਯੂਰਵੈਦਿਕ ਅਤੇ ਯੁਨਾਨੀ ਅਫਸਰ ਐਸ.ਏ.ਐਸ ਨਗਰ ਡਾ. ਅਜੈ ਭਾਰਤੀ ਦੀ ਅਗਵਾਈ ਹੇਠ ਜਿਲ੍ਹੇ ਚ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਕੀਤੇ ਜਾ ਰਹੇ ਕੰਮ ਕਾਜ. ਦੀ ਸਲਾਘਾ ਕੀਤੀ ਅਤੇ ਸਮੂਹ ਸਟਾਫ ਨੂੰ ਵਧਾਈ ਵੀ ਦਿੱਤੀ |
No comments:
Post a Comment