Tuesday, 11 April 2017

ਅੰਬੇਦਕਰ ਜੇਯੰਤੀ ਮੌਕੇ ਜਿਲ੍ਹਾ ਪੱਧਰੀ ਡਿਜ਼ੀ ਧਨ ਮੇਲਾ ਸਿਵਾਲਿਕ ਪਬਲਿਕ ਸਕੂਲ ਫੇਜ਼-6 ਦੇ ਆਡੀਟੋਰੀਅਮ ਵਿਖੇ ਲਗਾਇਆ ਜਾਵੇਗਾ

By 121 News

Chandigarh 11th April:- ਡਾ: ਭੀਮ ਰਾਓ ਅੰਬੇਦਕਰ ਦੀ ਜੇਯੰਤੀ ਮੌਕੇ 14 ਅਪ੍ਰੈਲ ਨੂੰ ਜਿਲ੍ਹਾ ਪੱਧਰੀ ਡਿਜ਼ੀ ਧਨ ਮੇਲਾ ਅਤੇ ਸਮਾਗਮ ਸ਼ਿਵਾਲਿਕ ਸਕੂਲ ਫੇਜ਼-6 ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਜਾਵੇਗਾ ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਜ਼ੀ ਧਨ ਮੇਲੇ ਦੀਆਂ ਤਿਆਰੀਆਂ ਸਬੰਧੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ 

ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਇਸ ਮੇਲੇ ਨੂੰ ਅਤੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਆਰ.ਕੇ.ਸੈਣੀ ਨੇ ਨੋਡਲ ਅਫਸਰ ਲਗਾਇਆ ਗਿਆ ਹੈ ਜਦ ਕਿ ਇਸ ਸਮਾਗਮ ਦੇ ਆਲ ਓਵਰ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੋਣਗੇ। ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਡਿਜ਼ੀ ਧਨ ਮੇਲੇ ਦੌਰਾਨ ਬੈਂਕਾਂ ਵੱਲੋਂ ਕਰੈਡਿਟ ਕਾਰਡ, ਡੈਬਿਟ ਕਾਰਡ, -ਵਾਲਿਟ ਵਰਤ ਕੇ ਨਗਦੀ ਲੈਣ ਦੇਣ ਕਰਨ ਲਈ ਜਾਗਰੂਕ ਕਰਨ ਸਬੰਧੀ  ਸਟਾਲ ਲਗਾਏ ਜਾਣਗੇ ਅਤੇ ਡਿਜ਼ੀਟਲ ਲੈਣ ਦੇਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾ ਦੱਸਿਆ ਕੈਸ਼ ਲੈਣ ਦੇਣ ਕਰਨਾ ਜਿੱਥੇ ਦੇਸ਼ ਹਿਤ ਵਿਚ ਹੈ ਉਥੇ ਆਪਣੇ ਹਿਤ ਵਿਚ ਵੀ ਹੈ ਕਿਉਂਕਿ ਇਸ ਵਿਚ ਪੂਰੀ ਪਾਰਦਰਸਤਾ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਲੈਣ ਦੇਣ ਕਰਨ ਨਾਲ ਮੁਕੰਮਲ ਤੋਰ ਤੇ ਪਾਰਦਰਸ਼ਤਾ ਆਵੇਗੀ ਅਤੇ ਸਾਡੇ ਵੱਲੋਂ ਖਰਚ ਕੀਤੇ ਅਤੇ ਅਦਾ ਕੀਤੀ ਰਕਮ ਦਾ ਪੂਰਾ ਹਿਸਾਬ ਕਿਤਾਬ ਰਹੇਗਾ। ਉਨ੍ਹਾ ਦੱਸਿਆ ਕਿ ਸਮਾਗਮ 11-00 ਵਜੇ ਸੁਰੂ ਹੋਵੇਗਾ ਅਤੇ ਅਜਿਹੇ ਸਮਾਗਮ ਬਲਾਕ ਅਤੇ ਪਿੰਡ ਪੱਧਰ ਤੇ ਵੀ ਕੀਤੇ ਜਾਣਗੇ ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੂਰਦਰਸ਼ਨ ਤੇ ਪ੍ਰਸਾਰਿਤ ਹੋਣ ਵਾਲਾ ਭਾਸ਼ਣ ਵੀ ਸੁਣਾਇਆ ਜਾਵੇਗਾ

No comments:

Post a Comment