Pages

Thursday, 19 September 2013

ਪੰਜਾਬ ਨੈਸ਼ਨਲ ਬੈਕ ਗ੍ਰਾਮੀਣ ਸਵੈ ਰੋਜ਼ਗਾਰ ਸੰਸਥਾ ਨੇ 3500 ਨੌਜਵਾਨ ਨੂੰ ਵੱਖ ਵੱਖ ਕਿੱਤਿਆਂ ਵਿਚ ਮੁਫਤ ਸਿਖਲਾਈ ਦਿੱਤੀ

By 1 2 1   News Reporter

Mohali 19th September:-- ਪੰਜਾਬ ਨੈਸ਼ਨਲ ਬੈਕ ਗ੍ਰਾਮੀਣ ਸਵੈ ਰੋਜ਼ਗਾਰ ਸੰਸਥਾ ਵਲੋਂ ਹੁਣ ਤੱਕ 3500 ਨੋਜਵਾਨਾਂ ਨੂੰ  ਜੀਵਿਕਾ ਕਮਾਉਣ ਲਈ ਸਿਖਲਾਈ ਦਿੱਤੀ ਜਾ ਚੁੱਕੀ ਹੈ। ਸੰਸਥਾ ਵੱਲੋ ਦਿੱਤੀ ਜਾਣ ਵਾਲੀ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਗਈ। ਇਹ ਗੱਲ ਦੀ ਜਾਣਕਾਰੀ ਏ ਜੀ ਐਮ ਪੰਜਾਬ ਨੈਸ਼ਨਲ ਬੈਂਕ ਸਰਕਲ ਪਟਿਆਲਾ ਓ.ਪੀ . ਐਸ ਰਾਣਾ ਨੇ  ਪੰਜਾਬ ਨੈਸ਼ਨਲ ਬੈਕ ਗ੍ਰਾਮੀਣ ਸਵੈ ਰੋਜ਼ਗਾਰ ਸੰਸਥਾ ਐਸ.ਏ.ਐਸ ਨਗਰ ਵੱਲੋ ਪਿੰਡ ਮਨੌਲੀ ਵਿਖੇ  ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਅਤੇ ਸਰਟੀਫਿਕੇਟ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਦਿੱਤੀ । ਉਨਾ੍ਹਂ ਦੱਸਿਆ ਕਿ ਇਸ ਸੰਸਥਾ ਰਾਹੀਂ  ਜ਼ਿਲ੍ਹੇ ਦੇ ਪਿੰਡਾਂ ਵਿੱਚ ਵਸ ਰਹੇ ਗਰੀਬ ਪਰਿਵਾਰਾਂ ਦੇ ਨੋਜਵਾਨ ਲੜਕੇ ਅਤੇ ਲੜਕੀਆਂ  ਨੂੰ ਆਪਣੀ ਜੀਵਿਕਾ ਕਮਾਉਣ ਲਈ ਵੱਖ-ਵੱਖ ਕਿਸਮ ਦੇ ਕਿੱਤਿਆਂ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ।

ਓ.ਪੀ . ਐਸ ਰਾਣਾ ਰਾਣਾ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਹਮੇਸ਼ਾਂ ਹੀ ਸਮਾਜ ਦੇ ਗਰੀਬ ਲੋਕਾਂ ਦੀ ਮੱਦਦ ਲਈ ਤਤਪਰ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਲੋਕਾਂ ਦੀ ਇਸੇ ਤਰਾ੍ਹਂ ਮੱਦਦ ਕਰਦਾ ਰਹੇਗਾ। ਇਸ ਤੋਂ ਪਹਿਲਾਂ ਸ਼੍ਰੀ ਰਾਣਾ ਏ ਜੀ ਐਮ ਵੱਲੋ ਬਿੳ੍ਹਟੀ ਪਾਰਲਰ ਅਤੇ ਸਿਲਾਈ ਕਢਾਈ ਵਿੱਚ ਟ੍ਰੇਨਿੰਗ ਲੈ ਚੁੱਕੀਆਂ ਔਰਤਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਲੀਡ ਬੈਂਕ ਦੇ ਜ਼ਿਲ੍ਹਾ ਮੈਨੇਜਰ ਵਰਿਆਮ ਸਿੰਘ ਨੇ ਲੋਕਾਂ ਨੂੰ ਬੈਂਕਾਂ ਵੱਲੋ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਕੀਮਾਂ ਦਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਵਰਿਆਮ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇ ਕੇ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਹੈ। ਜਿਸ ਨਾਲ ਉਹ ਕਿਸੇ ਨੌਕਰੀ ਦੇ ਪਿੱਛੇ ਨਹੀ ਦੌੜਦਾ ਸਗੋਂ ਆਪਣਾ ਕੰਮ ਕਰਕੇ ਸਮਾਜ ਵਿਚ ਚੰਗੀ ਉਨੱਤੀ ਕਰਨ ਯੋਗ ਬਣ ਜਾਂਦਾ ਹੈ। ਪੀ ਐਨ ਬੀ ਆਰਸੇਟੀ ਦੇ ਡਾਇਰੈਕਟਰ ਸ਼੍ਰੀ ਜਸਵਿੰਦਰ ਸਿੰਘ ਵੱਲੋ ਆਏ ਸਭ ਅਧਿਕਾਰੀਆਂ ਸਿਖਆਰਤੀਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖਿਆ ਅਤੇ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਸਿਖਆਰਤੀਆਂ ਨੂੰ ਆਪਣੇ ਕੰਮ ਕਾਜ ਵਿਚ ਅਗੇ ਵਧਣ ਦੀ ਪ੍ਰਰੇਨਾ ਵੀ ਦਿੱਤੀ । ਪਿੰਡ ਦੇ ਸਰਪੰਚ ਸ਼੍ਰੀ ਅਵਤਾਰ ਸਿੰਘ ਵੱਲੋ ਬੈਂਕ ਦਾ ਅਤੇ ਆਰਸੇਟੀ ਐਸ.ਏ.ਐਸ ਨਗਰ ਦਾ ਤਹਿ ਦਿੱਲੋ ਧੰਨਵਾਦ ਕੀਤਾ ਅਤੇ ਪਿੰਡ ਵਿੱਚ ਹੋਰ ਲੜਕੀਆਂ  ਨੂੰ ਸਿਖਲਾਈ ਲਈ ਟ੍ਰੇਨਿੰਗ ਦੇਣ ਲਈ ਵੀ ਮੰਗ ਕੀਤੀ ।

 

No comments:

Post a Comment